ਜਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਰਾਮੇਸ ਅੱਤਰੀ ਵੱਲੋਂ ਕੀਤੇ ਕੰਮ ਪ੍ਰਸੰਸਾਯੋਗ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਪਠਾਨਕੋਟ ਨੂੰ ਰਿਟਾਇਰਮੈਂਟ ਤੇ ਵਿਦਾਇਗੀ ਪਾਰਟੀ ਦੇ ਕੇ ਓਹਨਾਂ ਦੇ ਆਯੁਰਵੈਦਿਕ ਵਿਭਾਗ ਵਿਚ ਕੀਤੇ ਕੰਮਾ ਦੀ ਪ੍ਰਾਸੰਸਾ ਕੀਤੀ ਅਤੇ ਡਿਸਪੈਂਸਰੀਆਂ ਵਿੱਚ ਆ ਰਹੀਆਂ ਮੁਸਕਿਲਾਂ ਦਾ ਹੱਲ ਕਰਕੇ ਆਯੁਰਵੈਦਿਕ ਡਾਕਟਰਾਂ ਨੂੰ ਲੋਕਾਂ ਦੀਆਂ ਮੁਸਕਿਲਾਂ ਨੂੰ ਮੁੱਖ ਰੱਖ ਕੇ ਓਹਨਾਂ ਦੀਆਂ ਸੇਵਾ ਕਰਨ ਲਈ ਕਿਹਾ। ਇਸ ਮੋਕੇ ਤੇ ਉਨ੍ਹਾਂ ਡਿਸਪੈਂਸਰੀਆਂ ਵਿੱਚ ਦਵਾਈਆਂ ਦੀ ਕਮੀ ਹੋਣ ਕਰਕੇ ਉਨ੍ਹਾਂ ਨੇ ਆਪਣੇ ਵੱਲੋਂ ਫੰਡ ਜਾਰੀ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਡਿਸਪੈਂਸਰੀਆਂ ਵਿੱਚ ਦਵਾਈਆਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

Advertisements

ਇਸ ਮੌਕੇ ਤੇ ਰਿਟਾਇਰ ਹੋਏ ਡਾ.ਰਮੇਸ ਅੱਤਰੀ ਜਿਲ੍ਹਾ ਆਯੁਰਵੈਦਿਕ ਅਧਿਕਾਰੀ ਨੇ ਭਰੋਸਾ ਦਿਲਾਇਆ ਕਿ ਆਯੁਰਵੈਦਿਕ ਵਿਭਾਗ ਦੇ ਡਾਕਟਰ ਕੋਵਿਡ 19 ਦੌਰਾਨ ਸੇਵਾ ਦੇ ਰਹੇ ਹਨ ਅਤੇ ਲੋੜ ਪੈਣ ਤੇ ਜਿਲ੍ਹਾ ਪ੍ਰਸਾਸਨ ਨਾਲ ਪੂਰਾ ਸਹਿਯੋਗ ਦਿੰਦੇ ਰਹਿਣ ਗਏ। ਇਸ ਮੌਕੇ ਤੇ ਚੀਫ ਐਗਰੀਕਲਚਰ ਅਫਸਰ ਪਠਾਨਕੋਟ ਅਤੇ ਗੁਰਦਾਸਪੁਰ ਤੋਂ ਆਏ ਡਾ.ਵਿਜੈ ਬੈਂਸ , ਡਾ. ਸਾਮ ਸਿੰਘ ਡਾਇਰੈਕਟਰ ਪਸੂ ਵਿਭਾਗ ਗੁਰਦਾਸਪੁਰ, ਇੰਜੀਨੀਅਰ ਮਨਮੋਹਨ ਸਾਰੰਗਲ  ਪਠਾਨਕੋਟ ਅਤੇ ਆਯੁਰਵੈਦਿਕ ਵਿਭਾਗ ਦੇ ਸਾਰੇ ਡਾਕਟਰ ਹਾਜਰ ਸਨ। ਇਸ ਮੋਕੇ ਤੇ ਹਾਜ਼ਰ ਸਾਰੇ ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਵੱਲੋਂ ਰਿਟਾਇਰ ਹੋਏ ਡਾਕਟਰ ਰਮੇਸ ਅੱਤਰੀ ਦੇ ਭਵਿੱਖ ਵਿੱਚ ਤੰਦਰੁਸਤ ਰਹਿਣ ਦੀ ਅਤੇ ਸਮਾਜ ਦੀ ਸੇਵਾ ਕਰਨ ਦੀ ਕਾਮਨਾ ਕੀਤੀ।

LEAVE A REPLY

Please enter your comment!
Please enter your name here