ਗਊਸ਼ਾਲਾ ਕਮੇਟੀ ਦੇ ਆਗੂਆਂ ਨੇ ਡਾ.ਸੰਦੀਪ ਭੋਲਾ ਨੂੰ ਕੀਤਾ ਸਨਮਾਨਿਤ

ਕਪੂਰਥਲਾ (ਦ ਸਟੈਲਰ ਨਿਊਜ) ਰਿਪੋਰਟ: ਗੌਰਵ ਮੜੀਆ। ਰੱਬ ਦੇ ਬਾਅਦ ਜੇਕਰ ਕੋਈ ਕਿਸੇ ਵਿਅਕਤੀ ਨੂੰ ਜਿੰਦਗੀ ਦਿੰਦਾ ਹੈ ਤਾਂ ਉਹ ਡਾਕਟਰ ਹੀ ਹੈ। ਇਸ ਲਈ ਉਸਨੂੰ ਧਰਤੀ ਦਾ ਭਗਵਾਨ ਕਿਹਾ ਜਾਂਦਾ ਹੈ। ਡਾਕਟਰੀ ਪੇਸ਼ੇ ਵਿੱਚ ਕਈ ਵਾਰ ਅਜਿਹੇ ਪਲ ਆਉਂਦੇ ਹਨ, ਜਦੋਂ ਜੀਵਨ ਦੀ ਉਮੀਦ ਲੋਕ ਛੱਡ ਦਿੰਦੇ ਹਨ। ਉਸ ਵਕਤ ਡਾਕਟਰ ਮੌਤ ਨੂੰ ਮਾਤ ਦੇਕੇ ਜਿੰਦਗੀ ਬਚਾ ਲੈਂਦਾ ਹੈ। ਡਾਕਟਰ ਦੀ ਇਹੀ ਕੋਸ਼ਿਸ਼ ਲੋਕਾਂ ਦੀ ਜਿੰਦਗੀ ਵਿੱਚ ਨਵਾਂ ਸਵੇਰਾ ਲਿਆਉਂਦੀ ਹੈ। ਉਕਤ ਗੱਲਾਂ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਕੇਸ਼ ਚੋਪੜਾ, ਮੈਂਬਰ ਵਿਕਰਮ ਅਰੋੜਾ ਅਤੇ ਸਮਾਜ ਸੇਵਕ ਰਵਿੰਦਰ ਅਰੋੜਾ ਨੇ ਡਾ.ਸੰਦੀਪ ਭੋਲਾ ਨੂੰ ਸਨਮਾਨਿਤ ਕਰਦੇ ਹੋਏ ਕਹੀਆਂ। ਸ਼ੁੱਕਰਵਾਰ ਨੂੰ ਨਸ਼ਾ ਵਿਰੋਧੀ ਮੰਚ ਦੇ ਚੇਅਰਮੈਨ ਅਤੇ ਸਿਵਲ ਹਸਪਤਾਲ ਕਪੂਰਥਲਾ ਦੇ ਨਾਮੀ ਡਾਕਟਰ ਸੰਦੀਪ ਭੋਲਾ ਦੇ ਡਿਪਟੀ ਮੈਡੀਕਲ ਕਮਿਸ਼ਨਰ ਬਨਣ ਤੇ ਉਨ੍ਹਾਂਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਦੇ ਹੋਏ ਗਊਸ਼ਾਲਾ ਕਮੇਟੀ ਦੇ ਵਲੋਂ ਗੁਲਦਸਤਾ ਭੇਂਟ ਕਰ ਸਨਮਾਨਿਤ ਕੀਤਾ ਗਿਆ।

Advertisements

ਇਸ ਮੌਕੇ ਤੇ ਭਾਜਪਾ ਦੇ ਮੰਡਲ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਡਾ.ਸੰਦੀਪ ਭੋਲਾ ਡਾਕਟਰੀ ਪੇਸ਼ੇ ਦੇ ਨਾਲ ਨਾਲ ਨੌਜਵਾਨਾਂ ਨੂੰ ਨਸ਼ੇ ਤੋਂ ਛੁਟਕਾਰਾ ਦਵਾਉਣ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਅਤੇ ਉਹ ਹਮੇਸ਼ਾ ਸਮਾਜ ਸੇਵਾ ਦੇ ਕਾਰਜਾਂ ਦੇ ਜਰਿਏ ਜਰੂਰਤਮੰਦਾ ਦੀ ਮਦਦ ਕਰਦੇ ਰਹਿੰਦੇ ਹਨ। ਚੇਤਨ ਸੂਰੀ ਨੇ ਕਿਹਾ ਬੇਸ਼ੱਕ ਅੱਜ ਜਿੱਥੇ ਜ਼ਿਆਦਾਤਰ ਡਾਕਟਰਾਂ ਨੇ ਇਸਨੂੰ ਸਿਰਫ਼ ਇੱਕ ਪੇਸ਼ੇ ਦਾ ਰੂਪ ਦੇ ਦਿੱਤੇ ਹੈ, ਪਰ ਡਾ.ਸੰਦੀਪ ਭੋਲਾ ਪੂਰੇ ਮਨ ਨਾਲ ਲੋਕਾਂ ਦੀ ਮਦਦ ਕਰਨ ਵਿੱਚ ਜੁਟੇ ਰਹਿੰਦੇ ਹਨ। ਉਨ੍ਹਾਂਨੇ ਕਿਹਾ ਕਿ ਡਾ. ਸੰਦੀਪ ਭੋਲਾ ਨੇ ਡੀ.ਏਡਿਕਸ਼ਨ ਸੈਂਟਰ ਕਪੂਰਥਲਾ ਬਤੋਰ ਇੰਚਾਰਜ ਆਪਣੀ ਡਿਊਟੀ ਨੂੰ ਬਹੁਤ ਹੀ ਲਗਨ ਅਤੇ ਈਮਾਨਦਾਰੀ ਨਾਲ ਨਿਭਾਇਆ ਹੈ। ਉਨ੍ਹਾਂਨੇ ਕਿਹਾ ਕਿ ਡਾ.ਸੰਦੀਪ ਭੋਲਾ ਦਾ ਡਿਪਟੀ ਮੈਡੀਕਲ ਕਮਿਸ਼ਨਰ ਦੇ ਪਦ ਤੇ ਨਿਯੁਕਤ ਹੋਣਾ ਉਨ੍ਹਾਂ ਦੀ ਆਪਣੀ ਡਿਊਟੀ ਅਤੇ ਸਮਾਜ ਦੇ ਪ੍ਰਤੀ ਸੱਚੀ ਲਗਨ ਅਤੇ ਈਮਾਨਦਾਰੀ ਹੋਣ ਦਾ ਸਪੱਸ਼ਟ ਪ੍ਰਮਾਣ ਦਿੰਦੀ ਹੈ। ਇਸ ਮੌਕੇ ਤੇ ਡਾ.ਸੰਦੀਪ ਭੋਲਾ ਨੇ ਗਊਸ਼ਾਲਾ ਕਮੇਟੀ ਦੇ ਆਗੂਆਂ ਨੂੰ ਭਰੋਸਾ ਦਿੰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਨ੍ਹਾਂਨੂੰ ਜੋ ਇਹ ਨਵੀਂ ਜ਼ਿੰਮੇਦਾਰੀ ਸੌਂਪੀ ਗਈ ਹੈ,ਉਹ ਇਸ ਜ਼ਿੰਮੇਦਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਂਦੇ ਹੋਏ ਹਰ ਸ਼ਮੇ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਿਣਗੇ।

LEAVE A REPLY

Please enter your comment!
Please enter your name here