ਸਿਹਤ ਵਿਭਾਗ ਵੱਲੋਂ ਨੇਤਰਦਾਨ ਪੰਦਰਵਾੜੇ ਦੌਰਾਨ ਗਤੀਵਿਧੀਆਂ ਜਾਰੀ

ਫਿਰੋਜਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਜਿਲ੍ਹੇ ਦੀਆਂ ਵੱਖ- ਵੱਖ ਸਿਹਤ ਸੰਸਥਾਵਾਂ ਵਿਖੇ ਨੇਤਰ ਦਾਨ ਪੰਦਰਵਾੜੇ ਦੌਰਾਨ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਇਸ ਸਿਲਸਿਲੇ ਨੇਤਰ ਰੋਗ ਮਾਹਿਰ ਡਾ. ਮਨਦੀਪ ਕੌਰ ਦੀ ਦੇਖ ਰੇਖ ਹੇਠ ਜਿਲਾ ਹਸਪਤਾਲ ਫਿਰੋਜ਼ਪੁਰ ਅਤੇ ਐਸ.ਡੀ.ਐਚ.ਜੀਰਾ ਵਿਖੇ ਨੇਤਰ ਦਾਨ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਸਿਵਲ ਹਸਪਤਾਲ ਫਿਰੋਜ਼ਪੁਰ ਦੇ ਆਈ ਬਲਾਕ ਵਿਖੇ ਕੀਤੀ ਗਈ ਅਜਿਹੀ ਹੀ ਇੱਕ ਜਾਗਰੂਕਤਾ ਗਤੀਵਿਧੀ ਵਿੱਚ ਨੇਤਰ ਰੋਗ ਮਾਹਿਰ ਡਾ. ਮਨਦੀਪ ਕੌਰ ਨੇ ਲੋਕਾਂ ਨੂੰ ਨੇਤਰ ਦਾਨ ਦੀ ਮਹੱਤਤਾ ਅਤੇ ਨੇਤਰ ਦਾਨ ਪ੍ਰਤੀ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਜੀਵਨ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਲਈ ਪਲੈਜ ਫਾਰਮ ਭਰਨਾ ਚਾਹੀਦਾ ਹੈ ਤਾਂ ਜੋ ਦੇਸ਼ ਅੰਦਰ ਨੇਤਰਹੀਣਤਾ ਨੂੰ ਖਤਮ ਕੀਤਾ ਜਾ ਸਕੇ। ਇਸ ਦੇ ਨਾਲ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ, ਅੱਖਾਂ ਦਾਨ ਕੇਵਲ ਮੌਤ ਤੋਂ ਬਾਅਦ 4 ਤੋਂ 6 ਘੰਟੇ ਦੇ ਵਿੱਚ ਹੋ ਸਕਦੀਆਂ ਹਨ।

Advertisements

ਕਿਸੇ ਵੀ ਉਮਰ ਦਾ ਵਿਅਕਤੀ ਚਾਹੇ ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਅਪਰੇਸਨ ਹੋਇਆ ਹੋਏ ਜਾ ਲੈਨਜ ਵੀ ਪਿਆ ਹੋਏ ਨੇਤਰ ਦਾਨ ਕਰ ਸਕਦਾ ਹੈ।। ਅੱਖਾਂ ਦਾਨ ਕਰਨ ਲਈ ਮੌਤ ਤੋਂ ਬਾਅਦ ਤੁਰੰਤ ਹੀ ਅੱਖਾਂ ਦਾਨ ਕਰਨ ਲਈ ਅੱਖਾਂ ਬੈਂਕ ਦੀ ਟੀਮ ਅੱਖਾਂ ਦਾਨ ਕਰਨ ਵਾਲੇ ਵਿਅਕਤੀ ਦੇ ਘਰ ਜਾਂਦੀ ਹੈ ਅਤੇ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ 10-15 ਮਿੰਟ ਵਿੱਚ ਮੁਕੰਮਲ ਕਰ ਲੀ ਜਾਂਦੀ ਹੈ। ਇਸ ਅਵਸਰ ਤੇ ਨੇਤਰ ਅਫਸਰ ਸੰਦੀਪ ਬਜਾਜ ਨੇ ਦੱਸਿਆ ਕਿ ਅੱਖਾਂ ਦਾਨ ਕਰਨ ਲਈ ਪਲੈਜ ਫਾਰਮ ਭਰਨ ਵਾਸਤੇ ਨੇੜੇ ਦੀ ਸਿਹਤ ਸੰਸਥਾ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।ਨੇਤਰ ਦਾਨ ਵੇਲੇ 104 ਨੰ ਤੇ ਕਾਲ ਕਰਕੇ ਜਾਂ ਆਪਣੇ ਸਭ ਤੋਂ ਨੇੜੇ ਆਈ ਬੈਂਕ ਨਾਲ ਤਾਲਮੇਲ ਕਰਕੇ ਇਹ ਮਹਾਦਾਨ ਕਰ ਸਕਦੇ ਹੋ। ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ ਨੇ ਵੀ ਨੇਤਰ ਦਾਨ ਦੀ ਜਰੂਰਤ ਅਤੇ ਅਹਿਮੀਅਤ ਬਾਰੇ ਵਿਚਾਰ ਰੱਖੇ ਇਸ ਮੌਕੇ ਆਈ ਮੋਬਾਇਲ ਯੂਨਿਟ ਦਾ ਸਟਾਫ ਵੀ ਹਾਜ਼ਿਰ ਸੀ।

LEAVE A REPLY

Please enter your comment!
Please enter your name here