ਬਸਪਾ ਦੇ ਹਿੱਸੇ ਆਈ ਸ਼ਾਮਚੁਰਾਸੀ ਅਤੇ ਕਪੂਰਥਲਾ ਵਿਧਾਨ ਸਭਾ

ਕਪੂਰਥਲਾ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਵਲੋਂ ਪਿਛਲੇ ਦਿਨੀਂ ਜੋ ਵਿਧਾਨ ਸਭਾ ਸੀਟਾਂ ਸ਼ਰੋਮਣੀ ਅਕਾਲੀ ਦਲ ਨੇ ਵਾਪਸ ਲਈਆਂ ਸਨ, ਉਹਨਾ ਵਿਧਾਨ ਸਭਾਵਾਂ ਦੀ ਅਦਲਾ ਬਦਲੀ ਦਾ ਕੰਮ ਪੂਰਾ ਹੋ ਗਿਆ ਹੈ, ਜਿਸ ਤਹਿਤ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਵਿਧਾਨ ਸਭਾ ਅੰਮ੍ਰਿਤਸਰ ਨਾਰਥ ਦੀ ਜਗ੍ਹਾ ਵਿਧਾਨ ਸਭਾ ਸ਼ਾਮਚੁਰਾਸੀ (ਹੁਸ਼ਿਆਰਪੁਰ) ਅਤੇ ਵਿਧਾਨ ਸਭਾ ਸੁਜਾਨਪੁਰ (ਪਠਾਨਕੋਟ) ਦੀ ਜਗ੍ਹਾ ਵਿਧਾਨ ਸਭਾ ਕਪੂਰਥਲਾ ਆਈ ਹੈ ।

Advertisements

ਇਹ ਜਾਣਕਾਰੀ, ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਜੀ ਨੇ ਆਪਣੇ ਬਿਆਨ ਦਿੰਦੇ ਹੋਏ ਕਿਹਾ ਕਿ, ਬਸਪਾ ਅਤੇ ਸ਼ਰੋਮਣੀ ਅਕਾਲੀ ਦਲ ਦਾ ਆਪਸੀ ਤਾਲਮੇਲ ਅਤੇ ਗੱਲਬਾਤ ਬਹੁਤ ਉੱਚ ਪੱਧਰੀ ਹੈ, ਜਿਸ ਤਹਿਤ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਹਮੇਸ਼ਾ ਬਹੁਜਨ ਸਮਾਜ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ । ਇਸ ਮੌਕੇ ਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਨੇ ਕਿਹਾ ਕਿ ਓਹਨਾ ਦੀ ਜ਼ਿੰਮੇਵਾਰੀ ਬਸਪਾ ਦਾ ਪੰਜਾਬ ਪੱਧਰੀ ਸੰਗਠਨ ਬੂਥ ਪੱਧਰ ਤੱਕ ਮਜ਼ਬੂਤ ਕਰਨਾ ਅਤੇ ਗੱਠਜੋੜ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਤਾਉਣਾ ਹੈ। ਜਿਸ ਤਹਿਤ ਬਸਪਾ ਪੰਜਾਬ ਦਾ ਸੰਗਠਨ ਸੈਕਟਰ ਢਾਂਚੇ ਅਤੇ ਬੂਥ ਕਮੇਟੀਆਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਸਰਗਰਮ ਹੈ ।

LEAVE A REPLY

Please enter your comment!
Please enter your name here