ਨੈਸ਼ਨਲ ਜਾਗਿ੍ਰਤ ਪਾਰਟੀ ਦੀ ਮੋਗਾ ਵਿਖੇ ਹੋਈ ਮੀਟਿੰਗ, ਜਿਲੇ ਦੀ ਨਵੀਂ ਕਾਰਜਕਾਰਨੀ ਚੁਣੀ

ਮੋਗਾ (ਦ ਸਟੈਲਰ ਨਿਊਜ਼)। ਨੈਸ਼ਨਲ ਜਾਗਿ੍ਰਤ ਪਾਰਟੀ ਦੀ ਮੀਟਿੰਗ ਜਿਲਾ ਮੋਗਾ ਦੇ ਪਿੰਡ ਤਖਾਣਵੱਧ ਧਰਮਸ਼ਾਲਾ ਗੁਰਦਰਸ਼ਨ ਵਿਖੇ ਹੋਈ। ਜਿਸਦੀ ਅਗੁਵਾਈ ਬਲਜਿੰਦਰ ਸਿੰਘ ਪੰਜਾਬ ਜਨਰਲ ਸਕੱਤਰ ਅਤੇ ਜਿਲ੍ਹਾ ਪ੍ਰਧਾਨ ਮੋਗਾ ਕੁਲਵੰਤ ਸਿੰਘ ਨੇ ਕੀਤੀ। ਮੀਟਿੰਗ ਦਾ ਨਾਮ ਲੋਕ ਸਮਾਜ ਚੇਤਨਾ ਸਮਾਰੋਹ ਜਿੱਲਾ ਪੱਧਰੀ ਦੇ ਨਾਮ ਤੇ ਰੱਖਿਆ ਗਿਆ ਸੀ। ਬਲਜਿੰਦਰ ਸਿੰਘ ਜਨਰਲ ਸਕੱਤਰ ਨੇ ਬੋਲਦਿਆਂ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿਚ 2022 ਮਿਸ਼ਨ ਚੋਣਾਂ ਦੇ ਪ੍ਰਤੀ ਨੈਸ਼ਨਲ ਜਾਗਿ੍ਰਤ ਪਾਰਟੀ ਪੂਰੇ ਪੰਜਾਬ ਵਿਚ ਤੀਸਰੀ ਧਿਰ ਵਜੋਂ ਉਤਰੇਗੀ। ਇਸੇ ਤਰ੍ਹਾਂ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੋਗਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਵਿੱਚ ਮੁੱਖ ਮਹਿਮਾਨ ਵਜੋਂ ਲਖਵੀਰ ਸਿੰਘ ਰਾਜਧਾਨ ਨੈਸ਼ਨਲ ਜਾਗ੍ਰੀਤ ਪਾਰਟੀ ਦੀ ਪੂਰੀ ਟੀਮ ਨਾਲ ਪਹੁੰਚੇ। ਇਸ ਮੀਟਿੰਗ ਵਿੱਚ ਮੁੱਖ ਪਾਰਟੀ ਅਹੁਦੇਦਾਰ ਆਰ.ਕੇ. ਖੋਸਲਾ ਸੀਨੀਅਰ ਆਗੂ, ਚੇਅਰਮੈਨ ਇੰਡੀਆ ਭੁਪਿੰਦਰ ਸਿੰਘ, ਪੰਜਾਬ ਪ੍ਰਧਾਨ ਕਮਲਜੀਤ ਸਿੰਘ ਗਿੱਲ, ਪੰਜਾਬ ਪ੍ਰਧਾਨ ਮਹਿਲਾ ਸੈਲ ਪਰਮਜੀਤ ਕੌਰ ਮੱਲ੍ਹੀ ਅਤੇ ਵਾਇਸ ਪ੍ਰਧਾਨ ਪੰਜਾਬ ਸੁਖਦੇਵ ਟਿੱਬਾ, ਵਾਇਸ ਪ੍ਰਧਾਨ ਸਵਰਨ ਸਿੰਘ ਅਤੇ ਹੋਰ ਅਹੁਦੇਦਾਰ ਪੁੱਜੇ।

Advertisements

ਲਖਵੀਰ ਸਿੰਘ ਰਾਜਧਨ ਨੇ ਕਿਹਾ ਕਿ ਇਹ ਪਾਰਟੀ ਸਿਰਫ ਪੰਜਾਬ ਵਿਚ ਹੀ ਨਹੀਂ ਪੂਰੇ ਭਾਰਤ ਵਿਚ ਕੰਮ ਕਰੇਗੀ ਅਤੇ ਲੋਕ ਨੂੰ ਜਾਗ੍ਰਰਿਤ ਕਰੇਗੀ ਅਤੇ ਇਸੇ ਕਰਕੇ ਪਾਰਟੀ ਦਾ ਨਾਮ ਨੈਸ਼ਨ ਜਾਗ੍ਰੀਤ ਪਾਰਟੀ ਰੱਖਿਆ ਗਿਆ ਹੈ ਇਸ ਤਰ੍ਹਾਂ ਆਰ ਕੇ ਖੋਸਲਾ ਸੀਨੀਅਰ ਆਗੂ ਨੇ ਵੀ ਬੋਲਦਿਆਂ ਕਿਹਾ ਕਿ ਅਜਿਹੇ ਸਮੇਂ ਵਿਚ ਨੈਸ਼ਨਲ ਜਾਗ੍ਰੀਤ ਪਾਰਟੀ ਪੂਰੇ ਪੰਜਾਬ ਵਿਚ ਹਰ ਘਰ ਵਿਚ ਪਾਰਟੀ ਦਾ ਝੰਡਾ ਅਤੇ ਨਾਮ ਬੋਲੇਗਾ ਅਤੇ ਗੂੰਜੇਗਾ।ਇਸ ਤਰਾਂ ਸਾਰੇ ਅਹੁਦੇਦਾਰ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਜਨਤਾ ਨੂੰ ਸੂਚਤ ਕੀਤਾ ।ਇਸ ਤੇਰਾ ਹੀ ਨੈਸ਼ਨਲ ਜਾਗਿ੍ਰਤ ਪਾਰਟੀ ਨੇ ਪੂਰੇ ਪੰਜਾਬ ਵਿਚ ਸਾਲ ‘ ਚੋਣਾਂ ਵਿਚ ਵੱਧ ਚੱੜ ਕੇ ਹਿੱਸਾ ਲਵੇਗੀ ਅਤੇ ਆਪਣੇ ਅਹੁਦੇਦਾਰ ਨੂੰ ਖੜਾ ਕਰੇਗੀ ਅਤੇ ਆਈ ਹੋਈ ਨੈਸ਼ਨਲ ਜਾਗਿ੍ਰਤ ਟੀਮ ਦਾ ਬਲਜਿੰਦਰ ਸਿੰਘ ਜਨਰਲ ਸੈਕਟਰੀ ਪੰਜਾਬ ਨੇ ਸਿਰੋਪਾ ਪਾ ਕੇ ਅਤੇ ਗੁਲਦਸੱਤਾ ਦੇ ਕੇ ਮਾਨ ਸਨਮਾਨ ਕੀਤਾ ਇਸੇ ਤਰਾਂ ਹੀ ਜਿਲਾ ਮੋਗਾ ਵਿਚ ਕੁਝ ਆਹੁਦੇਦਾਰ ਦੀ ਚੋਣ ਕੀਤੀ ਗਈ।

LEAVE A REPLY

Please enter your comment!
Please enter your name here