ਕੌਸਲਰ ਪਹਿਲਵਾਨ ਨੇ ਸਾਥੀਆਂ ਸਮੇਤ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਮਥੂਰਾ ਅਤੇ ਹਰਿਦਵਾਰ ਤੱਕ ਟ੍ਰੇਨ ਚਲਾਉਣ ਸਬੰਧੀ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕੌਸਲਰ ਮੋਹਨ ਲਾਲ ਪਹਿਲਵਾਨ ਦੀ ਅਗਵਾਹੀ ਵਿੱਚ ਪੰਡਿਤ ਉਕਾਰ ਨਾਥ, ਮੁਕੇਸ਼ ਡਾਵਰ ਅਤੇ ਉਹਨਾਂ ਦੇ ਸਾਥੀਆਂ ਨੇ ਕੇੰਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮੰਗ ਪੱਤਰ ਦਿਦਆ ਦੱਸਿਆ ਕਿ ਹੁਸ਼ਿਆਰਪੁਰ ਤੋਂ ਬਹੁਤ ਸਾਰੇ ਸ਼੍ਰਰਧਾਲੂ ਮਥੂਰਾ ਵਰਿਨਦਾਵਨ ਜਾਂਦੇ ਹਨ। ਇਸ ਲਈ ਉਹਨਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਦਿੱਲੀ ਐਕਸਪ੍ਰੈਸ ਟ੍ਰੇਨ ਨੂੰ ਮਥੂਰਾ ਤੱਕ ਚਲਾਇਆ ਜਾਵੇ।

Advertisements

ਉਹਨਾਂ ਇਹ ਵੀ ਮੰਗ ਕੀਤੀ ਕਿ ਹੁਸ਼ਿਆਰਪੁਰ ਤੋਂ ਰੋਜਾਨਾ ਇੱਕ ਟ੍ਰੇਨ ਹਰਿਦਵਾਰ ਤੱਕ ਵੀ ਚਲਾਈ ਜਾਵੇ ਤਾਂ ਜੋ ਹੁਸ਼ਿਆਰਪੁਰ ਤੋਂ ਹਰਿਦਵਾਰ ਜਾਣ ਵਾਲੇ ਯਾਤਰੀਆਂ ਨੂੰ ਟ੍ਰੇਨ ਦੀ ਸਹੂਲਤ ਮਿੱਲ ਸਕੇ। ਇਸ ਮੌਕੇ ਤੇ ਸਾਬਕਾ ਕੈਬਿਨੇਟ ਮੰਤਰੀ ਤਿਕਸ਼ਨ ਸੂਦ, ਨਗਰ ਨਿਗਮ ਦੇ ਮੇਅਰ ਸ਼ਿਵ ਸੂਦ, ਭਾਜਪਾ ਆਗੂ ਵਿਨੋਦ ਪਰਮਾਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here