ਪਲੱਸ ਪੋਲਿਓ ਰਾਊਂਡ ਤਹਿਤ ਜਿਲੇ ਦੇ 22,121 ਬੱਚਿਆਂ ਨੂੰ ਪਿਲਾਇਆਂ ਜਾਣਗੀਆਂ ਪੋਲੀਓ ਬੂੰਦਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। ਸਭ ਨੈਸ਼ਨਲ ਪਲੱਸ ਪੋਲੀਓ ਰਾਊਡ ਤਹਿਤ ਜਿਲੇ ਦੇ ਪ੍ਰਵਾਸੀ ਆਬਾਦੀ ਦੇ 0 ਤੋ 5 ਸਾਲ ਤੱਕ ਦੋ 22,121 ਬੱਚਿਆ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਰਾਉਡ ਦੀ ਅਗੇਤੀ ਤਿਆਰੀ ਦੀ ਸਬੰਧੀ ਮੀਟਿੰਗ ਦਫਤਰ ਸਿਵਲ ਸਰਜਨ ਸਿਖਲਾਈ ਕੇਦਰ ਵਿਖੇ ਜਿਲਾਂ ਟੀਕਾਕਰਨ ਅਫਸਰ ਡਾ. ਜੀ. ਐਸ. ਕਪੂਰ ਦੀ ਪ੍ਰਧਾਨਗੀ ਹੇਠ ਕੀਤੀ ਗਈ ।

Advertisements

ਇਸ ਮੀਟਿੰਗ ਵਿੱਚ ਜਿਲੇ ਦੇ ਸਮੂਹ ਬਲਾਕ ਐਕਸਟੇਸ਼ਨ ਐਜੂਕੇਟਰ , ਐਲ. ਐਚ. ਵੀ. ਅਤੇ ਸ਼ਹਿਰੀ ਖੇਤਰ ਦਾ ਪੈਰਾਮੈਡੀਕਲ ਸਟਾਫ ਹਾਜਰ ਹੋਇਆ । ਪੱਲਸ ਪੋਲੀਓ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜਿਲਾ ਟੀਕਾਕਰਨ ਅਫਸਰ ਨੋ ਦੱਸਿਆ ਕਿ ਇਸ ਰਾਊਡ ਦੋਰਾਨ ਸਿਹਤ ਵਿਭਾਗ ਦੀਆਂ 173 ਟੀਮਾਂ ਪ੍ਰਵਾਸੀ ਆਬਾਦੀ , ਸਲੱਮ, ਝੁੱਗੀ ਝੋਪੜੀ , ਭੱਠੇ ਅਤੇ ਨਵ ਉਸਾਰੀ ਬਿਲਡਿੰਗਾਂ ਆਦਿ ਤੇ ਜਾ ਕੇ 5 ਸਾਲ ਤੱਕ ਦੇ ਬੱਚਿਆ ਨੂੰ ਪੋਲੀਊ ਰੋਧਿਕਤ ਬੂੰਦਾ ਪਿਲਾਣਗੀਆਂ , ਇਥੇ ਇਹ ਦੱਸਣ ਯੋਗ ਹੋ ਕਿ ਵਿਸ਼ਵ ਸਿਹਤ ਸੰਗਠਨ ਵੱਲੋ ਭਾਰਤ ਨੂੰ ਪੋਲੂਓ ਮੁੱਕਤ ਐਲਾਨ ਕਰ ਦਿੱਤਾ ਹੈ , ਪਰ ਫਿਰ ਵੀ ਗੁਆਢੀ ਦੇਸ਼ਾਂ ਵਿੱਚ ਪੋਲੀਊ ਦੇ ਕੇਸ ਮਿਲਣ ਕਰਕੇ ਸਾਵਧਾਨੀ ਵੱਜੋ ਪੋਲੀਉ ਰਾਊਡ ਕੀਤਾ ਜਾ ਰਿਹਾ ਹੈ ।

ਆਗੇਤੀ ਤਿਆਰੀ ਸਬੰਧੀ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਇਸ ਸਬੰਧੀ ਪੂਰੀ ਮਾਈਕਰੋਪਲੇਨ ਤਿਆਰ ਕਰਕੇ ਟੀਮਾਂ ਨੂੰ ਏਰੀਏ ਦੀ ਵੰਡ ਕਰ ਦਿੱਤੀ ਗਈ ਹੈ । ਜਿਲਾ ਹੈਠਕੁਆਟਰ ਤੇ ਲੋੜੀਦਾ ਸਮਾਨ ਵੀ ਮੁਹੀਆ ਕਰਵਾ ਦਿੱਤਾ ਗਿਆ ਹੈ । ਅੱਜ ਦੀ ਇਸ ਮੀਟਿੰਗ ਵਿੱਚ ਉਹਨਾਂ ਦੇ ਨਾਲ ਡੀ. ਪੀ. ਐਮ. ਮਹੰਮਦ ਆਸਿਫ , ਜਿਲਾ ਮਾਸ ਮੀਡੀਆ ਪਰਸ਼ੋਤਮ ਲਾਲ , ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ , ਮੁਨੀਸ਼ਾ ਠਾਕਰ ਹਾਜਿਰ ਹੋਏ । 

LEAVE A REPLY

Please enter your comment!
Please enter your name here