ਕੌਮੀ ਨਿਸ਼ਾਨੇਬਾਜ਼ ਨਮਨਵੀਰ ਨੇ ਮੋਹਾਲੀ ਵਿੱਚ ਖੁਦ ਨੂੰ ਮਾਰੀ ਗੋਲੀ

ਮੋਹਾਲੀ (ਦ ਸਟੈਲਰ ਨਿਊਜ਼),ਰਿਪੋਰਟ: ਜੋਤੀ। ਮੋਹਾਲੀ ਦੇ ਸੈਕਟਰ 71 ਵਿੱਚ ਕੌਮੀ ਨਿਸ਼ਾਨੇਬਾਜ਼ ਨਮਨਵੀਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਇਸ ਕੌਮੀ ਨਿਸ਼ਾਨੇਬਾਜ਼ ਨੇ ਬਹੁਤ ਸਾਰੇ ਖੇਡ ਮੁਕਾਬਲੇ ਜਿੱਤ ਕੇ ਇਹ ਖਿਤਾਬ ਹਾਸਿਲ ਕੀਤਾ ਸੀ। ਪਰ ਅਚਾਨਕ ਹੀ ਨਮਨਵੀਰ ਨੇ ਆਪਣੀ ਲਾਇਸੈਂਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ ਹੈ। ਨਮਨਵੀਰ ਇੱਕ ਮਸ਼ਹੂਰ ਟ੍ਰੈਪ ਸ਼ੂਟਰ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪੁਲਿਸ ਜਾਣਕਾਰੀ ਦੇ ਅਨੁਸਾਰ ਨਮਨਵੀਰ ਜੋ ਕਿ ਲੰਮੇ ਸਮੇਂ ਤੋ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿ ਰਿਹਾ ਸੀ। ਜਿਸ ਕਰਕੇ ਉਸਨੇ ਮਾਨਸਿਕ ਤਣਾਅ ਵਿੱਚ ਆ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।

Advertisements

ਪੁਲਿਸ ਨੇ ਦੱਸਿਆ ਕਿ ਨਮਨ ਦੇ ਮਿ੍ਰਤਕ ਸਰੀਰ ਕੋਲੋ ਕੋਈ ਵੀ ਨੋਟ ਨਹੀ ਮਿਲਿਆ ਅਤੇ ਨਾ ਹੀ ਇਸ ਮਾਮਲੇ ਦੀ ਕੋਈ ਜਾਣਕਾਰੀ ਮਿਲ ਸਕੀ ਹੈ। ਨਮਨ ਦੀ ਪਤਨੀ ਜੋ ਕਿ ਇਸ ਸਮੇ ਗਰਭ ਵਿਵਸਥਾ ਵਿੱਚ ਦੱਸੀ ਜਾ ਰਹੀ ਹੈ ਅਤੇ ਨਮਨ ਦੀ ਭੈਣ ਜੋ ਕਿ ਰਾਸ਼ਟਰੀ ਨਿਸ਼ਾਨੇਬਾਜ਼ ਹੈ ।

LEAVE A REPLY

Please enter your comment!
Please enter your name here