ਪਿੰਡ ਕਾਰਾਤੋਸ਼ ਵਿੱਚ ਭਿਆਨਕ ਅੱਗ ਲੱਗਣ ਦੇ ਕਾਰਣ ਜਿਊਦੇ ਸੜੇ ਤਿੰਨ ਮਾਸੂਮ ਬੱਚੇ, ਮਾਂ ਦੀ ਹਾਲਤ ਨਾਜ਼ੁਕ

ਹਿਮਾਚਲ( ਦ ਸਟੈਲਰ ਨਿਊਜ਼),ਰਿਪੋਰਟ: ਜੋਤੀ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਦੇ ਅਧੀਨ ਪੈਦੇ ਪਿੰਡ ਕਾਰਾਤੋਸ਼ ਵਿੱਚ ਇੱਕ ਘਰ ਵਿੱਚ ਅਚਾਨਕ ਹੀ ਭਿਆਨਕ ਅੱਗ ਲੱਗਣ ਦੇ ਕਾਰਣ ਇੱਕ ਪਰਿਵਾਰ ਦੇ ਤਿੰਨ ਬੱਚਿਆ ਦੀ ਮੌਤ ਹੋ ਗਈ ਹੈ। ਬੱਚਿਆ ਦੇ ਮਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਭਿਆਨਕ ਅੱਗ ਵਿੱਚ ਜਿਊਦਾ ਸੜਨ ਦੇ ਨਾਲ ਤਿੰਨੋ ਬੱਚਿਆ ਦੀ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ, ਘਰ ਵਿੱਚ ਅਚਾਨਕ ਹੀ ਅੱਧੀ ਰਾਤ ਨੂੰ ਘਰ ਵਿੱਚ ਅੱਗ ਲੱਗ ਗਈ, ਜਿਸ ਦੋਰਾਨ ਪਰਿਵਾਰ ਵਿੱਚ ਤਿੰਨ ਬੱਚੇ ਜੋ ਕਿ ਇਸ ਹਾਦਸੇ ਦਾ ਸ਼ਿਕਾਰ ਹੋ ਗਏ।

Advertisements

ਜਿਹਨਾ ਦੀ ਮੌਕੇ ਤੇ ਮੌਤ ਹੋ ਗਈ। ਜਿਹਨਾ ਦੀ ਉਮਰ ਡੇਢ ਸਾਲ, ਚਾਰ ਅਤੇ ਛੇ ਸਾਲ ਦੱਸੀ ਜਾ ਰਹੀ ਹੈ। ਇਸਤੋ ਇਲਾਵਾ ਬੱਚਿਆ ਦੀ ਮਾਂ ਜਿਸਦਾ ਨਾਂ ਮੁਹੰਮਦ ਰਫੀ (26) ਜਿਸਦੀ ਹਾਲਤ ਬਹੁਤ ਨਾਜ਼ੁਕ ਹੈ। ਜਿਸਦਾ ਇਲਾਜ ਨੇੜੇ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸ ਭਿਆਨਕ ਅੱਗ ਲੱਗਣ ਦਾ ਕਾਰਣ ਪਤਾ ਨਹੀ ਲੱਗ ਸਕਿਆ ਹੈ, ਪਰ ਪੁਲਿਸ ਦੁਆਰਾ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਜਾਂਚ ਚੱਲ ਰਹੀ ਹੈ।

LEAVE A REPLY

Please enter your comment!
Please enter your name here