ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀਆ ਦੁਆਰਾ ਕੀਤਾ ਗਿਆ ਗ੍ਰਨੇਡ ਹਮਲਾ, 4 ਨਾਗਰਿਕ ਜ਼ਖਮੀ

ਜੰਮੂ (ਦ ਸਟੈਲਰ ਨਿਊਜ਼),ਰਿਪੋਰਟ: ਜੋਤੀ। ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿੱਚ ਆਪਣੀ ਡਿਊਟੀ ਨਿਭਾ ਰਹੀ ਸੁਰੱਖਿਆ ਫੋਰਸ ਉੱਤੇ ਅੱਤਵਾਦੀਆ ਵੱਲੋ ਹਮਲਾ ਕੀਤਾ ਗਿਆ। ਜਿਸ ਦੋਰਾਨ ਅੱਤਵਾਦੀਆ ਵੱਲੋ ਸੁਰੱਖਿਆ ਫੋਰਸ ਨੂੰ ਗ੍ਰਨੇਡ ਦੁਆਰਾ ਨਿਸ਼ਾਨਾ ਬਣਾਇਆ ਗਿਆ । ਇਸ ਹਾਦਸੇ ਵਿੱਚ 4 ਦੇ ਕਰੀਬ ਨਾਗਰਿਕ ਜ਼ਖਮੀ ਦੱਸੇ ਜਾ ਰਹੇ ਹਨ । ਇਹ ਗ੍ਰਨੇਡ ਹਮਲਾ ਅੱਤਵਾਦੀਆ ਦੁਆਰਾ ਮੰਗਲਵਾਰ ਨੂੰ ਸੁਰੱਖਿਆ ਫੋਰਸ ਦੇ ਵਾਹਨ ਵੱਲ ਸੁੱਟਿਆ ਗਿਆ ਪਰ ਗ੍ਰਨੇਡ ਸੜ੍ਹਕ ਦੇ ਕਿਨਾਰੇ ਹੀ ਫਟ ਗਿਆ।

Advertisements

ਮੌਜੂਦਾ ਅਧਿਕਾਰੀਆ ਨੇ ਦੱਸਿਆ ਕਿ ਜ਼ਖਮੀਆ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਹਨਾ ਦਾ ਇਲਾਜ ਚੱਲ ਰਿਹਾ ਹੈ। ਇਸ ਹਮਲੇ ਤੋ ਬਾਅਦ ਸੁਰੱਖਿਆ ਫੋਰਸਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ । ਕਸ਼ਮੀਰ ਵਿੱਚ ਲਗਾਤਾਰ ਅੱਤਵਾਦੀਆ ਦੇ ਗ੍ਰਨੇਡ ਹਮਲੇ ਵੱਧ ਗਏ ਹਨ, ਇਸ ਦੋਰਾਨ ਹੀ ਪਿਛਲੇ ਹਫਤੇ ਸ਼ਹਿਰ ਦੇ ਚਨਾਪੋਰਾ ਇਲਾਕੇ ਵਿੱਚ ਗ੍ਰਨੇਡ ਹਮਲੇ ਵਿੱਚ ਦੋ ਔਰਤਾ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਸਨ। ਜਿਸ ਦੋਰਾਨ ਹਿਮਾਚਲ ਸਰਕਾਰ ਨੇ ਇਸ ਹਮਲਿਆ ਨੂੰ ਦੇਖਦਿਆ ਸਾਰੇ ਇਲਾਕਿਆ ਵਿੱਚ ਨਵੇ ਉਦੇਸ਼ ਜਾਰੀ ਕਰ ਦਿੱਤੇ ਹਨ।

LEAVE A REPLY

Please enter your comment!
Please enter your name here