6 ਅਕਤੂਬਰ ਨੂੰ ਕਰਵਾਏ ਜਾਣਗੇ ਜ਼ਿਲ੍ਹਾ ਪੱਧਰ ‘ਤੇ ਬਾਲ ਸਾਹਿਤ ਕੁਇਜ਼ ਮੁਕਾਬਲੇ


ਫਿਰੋਜ਼ਪੁਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਭਾਸ਼ਾ ਅਫ਼ਸਰ, ਫਿਰੋਜ਼ਪੁਰ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਲ੍ਹਾ ਪੱਧਰ ਤੇ ਬਾਲ ਸਾਹਿਤ ਕੁਇਜ਼ ਮੁਕਾਬਲੇ ਕਰਵਾਏ ਜਾਣੇ ਹਨ। ਜ਼ਿਲ੍ਹਾ ਪੱਧਰ ਤੇ ਇਹ ਮੁਕਾਬਲੇ ਮਿਤੀ 06 ਅਕਤੂਬਰ, 2021 (ਬੁੱਧਵਾਰ) ਸਵੇਰੇ 10:30 ਵਜੇ ਡੀ. ਡੀ. ਬੀ. ਡੀ. ਏ. ਵੀ. ਸੈਨਟਰੀ ਪਬਲਿਕ ਸਕੂਲ, ਫ਼ਿਰੋਜ਼ਪੁਰ ਛਾਉਣੀ ਵਿਖੇ ਕਰਵਾਏ ਜਾਣਗੇ। ਇਹ ਮੁਕਾਬਲੇ ਤਿੰਨ ਵਰਗਾਂ; (ੳ ਵਰਗ) ਅੱਠਵੀਂ ਸ਼੍ਰੇਣੀ ਤੱਕ (ਅ ਵਰਗ) ਨੌਵੀਂ ਸ਼੍ਰੇਣੀ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਅਤੇ (ੲ ਵਰਗ) ਬੀ. ਏ./ਬੀ. ਕਾਮ/ਬੀ. ਐੱਸ. ਸੀ./ ਅਤੇ ਬੀ. ਸੀ. ਏ. (ਗ੍ਰੈਜੂਏਸ਼ਨ ਤੱਕ), ਵਿੱਚ ਹੋਣਗੇ। ਹਰ ਵਰਗ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹੀ ਰਾਜ ਪੱਧਰ ਦੇ ਕੁਇਜ਼ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ। ਹਰ ਵਰਗ ਵਿੱਚ ਇੱਕ ਸੰਸਥਾ ਵੱਧ ਤੋਂ ਵੱਧ ਦੋ ਵਿਦਿਆਰਥੀ ਹੀ ਭੇਜ ਸਕਦੀ ਹੈ।

Advertisements


ਉਕਤ ਮੁਕਾਬਲੇ ਲਈ ਬਿਨੈ-ਪੱਤਰ ਅਤੇ ਨਿਯਮਾਂ ਦੀ ਕਾਪੀ ਜ਼ਿਲ੍ਹਾ ਭਾਸ਼ਾ ਦਫਤਰ, ਫਿਰੋਜ਼ਪੁਰ ਤੋਂ ਕਿਸੇ ਵੀ ਕੰਮ ਵਾਲੇ ਦਿਨ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਲਈ ਐਂਟਰੀਆਂ 23 ਸਤੰਬਰ, 2021 ਤੱਕ ਹਰ ਹਾਲਤ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ-ਬੀ, ਕਮਰਾ ਨੰਬਰ 209 ਜ਼ਿਲ੍ਹਾ ਭਾਸ਼ਾ ਦਫ਼ਤਰ, ਫਿਰੋਜ਼ਪੁਰ ਵਿਖੇ ਭੇਜਣੀਆਂ ਹੋਣਗੀਆ । ਨਿਸ਼ਚਿਤ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਐਂਟਰੀਆਂ ਸਵਿਕਾਰ ਨਹੀਂ ਹੋਣਗੀਆਂ।

LEAVE A REPLY

Please enter your comment!
Please enter your name here