ਅੱਤੋਵਾਲ ਸੁਸਾਇਟੀ ਨੇ ਲਗਾਏ ਰੋਡ ਸੇਫਟੀ ਮੀਰਰ

ਅੱਤੋਵਾਲ (ਦ ਸਟੈਲਰ ਨਿਊਜ਼), ਰਿਪੋਰਟ- ਮਹਿੰਦਰ ਸਿੰਘ ਝੱਮਟ। ਸ਼੍ਰੀ ਗੁਰੂ ਨਾਨਕ ਦੇਵ ਜੀ ਪਬਲਿਕ ਵੈਲਫੇਅਰ ਸੁਸਾਇਟੀ ਅੱਤੋਵਾਲ ਵੱਲੋਂ ਪਿੰਡ ਅੱਤੋਵਾਲ ਵਿੱਚ ਮੋੜਾਂ ਤੇ ਸੇਫਟੀ ਮੀਰਰ ਲਗਵਾਏ ਗਏ। ਸੁਸਾਇਟੀ ਦੇ ਪ੍ਰਧਾਨ ਚੰਦਨ ਕਮਲ ਅੱਤੋਵਾਲ ਨੇ ਦੱਸਿਆ ਕਿ ਪਿੰਡ ਦੇ ਕੁਝ ਐਸੇ ਮੋੜ ਸੀ ਜਿਥੇ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਸੀ। ਸੇਫਟੀ ਮੀਰਰ ਲੱਗਣ ਨਾਲ ਹੁਣ ਇਨ੍ਹਾਂ ਹਾਦਸਿਆਂ ਤੋਂ ਬਚਿਆ ਜਾ ਸਕੇਗਾ। ਇਸ ਮੌਕੇ ਜਿੱਥੇ ਪਿੰਡ ਅੱਤੋਵਾਲ ਦੇ ਸਾਬਕਾ ਪੰਚ ਗੁਰਬਖਸ਼ ਸਿੰਘ ਅਤੇ ਬਲਵੀਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਰੋਜ਼ ਹੁੰਦੇ ਹਾਦਸਿਆਂ ਨੂੰ ਵੇਖਦੇ ਹੋਏ ਰੋਡ ਸੇਫਟੀ ਮੀਰਰ ਦੀ ਬਹੁਤ ਜਰੂਰਤ ਸੀ। ਸੁਸਾਇਟੀ ਵੱਲੋਂ ਕੀਤਾ ਇਹ ਕਾਰਜ ਸਾਰੇ ਪਿੰਡ ਨੂੰ ਬਹੁਤ ਸਹੁਲਤ ਦੇਵੇਗਾ।

Advertisements

ਉਥੇ ਹੀ ਪਿੰਡ ਮਰਨਾਈਆਂ ਕਲਾਂ ਦੇ ਸਰਪੰਚ ਜਗਜੀਤ ਰੱਤੂ ਨੇ ਵਿਸ਼ੇਸ਼ ਹਾਜ਼ਰੀ ਭਰ ਇਲਾਕੇ ਵਿੱਚ ਸੁਸਾਇਟੀ ਵੱਲੋਂ ਦਿੱਤੀਆਂ ਜਾ ਰਹੀਆਂ ਮਹਤਵਪੂਰਨ ਅਤੇ ਨਿਸ਼ਕਾਮ ਸੇਵਾਵਾਂ ਦੀ ਬਹੁਤ ਸ਼ਲਾਘਾ ਕੀਤੀ। ਇਸ ਮੌਕੇ ਚੰਦਨ ਕਮਲ ਅੱਤੋਵਾਲ, ਗੁਰਬਖਸ਼ ਸਿੰਘ, ਬਲਵੀਰ ਸਿੰਘ ਸਾਬਕਾ ਪੰਚ ਅੱਤੋਵਾਲ, ਜਗਜੀਤ ਰੱਤੂ ਸਰਪੰਚ ਮਰਨਾਈਆ ਕਲਾਂ, ਕਮਲ ਪੰਚ ਮਰਨਾਈਆ ਕਲਾਂ, ਕਮਲਜੀਤ ਸਿੰਘ, ਤਰਲੋਚਨ ਬਿੱਲਾ, ਜਸਵੀਰ ਸਿੰਘ, ਤਰਲੋਕ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here