ਦਿਵਿਆਂਗਜਨਾਂ ਨੂੰ ਵਿਲੱਖਣ ਪਹਿਚਾਣ ਦੇਣ ਲਈ ਆਨਲਾਈਨ ਬਣਾਏ ਜਾਂਦੇ ਹਨ ਨਵੇਂ ਯੂਡੀਆਈਡੀ ਕਾਰਡ: ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ ( ਦ ਸਟੈਲਰ ਨਿਊਜ਼): ਸਰਕਾਰ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਤਹਿਤ ਦਿਵਿਆਂਗਜਨਾਂ ਵਿਲੱਖਣ ਪਹਿਚਾਣ ਦੇਣ ਲਈ ਯੂਨੀਕ ਡਿਸਇਬਲਟੀ ਪਛਾਣ ਪੱਤਰ (ਯੂ. ਡੀ. ਆਈ. ਡੀ. ਕਾਰਡ) ਬਣਾਏ ਜਾਂਦੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਇਹਨਾਂ ਕਾਰਡਾਂ ਤਹਿਤ ਜਿਨ੍ਹਾਂ ਦਿਵਿਆਂਗ ਵਿਅਕਤੀਆਂ ਕੋਲ ਪਹਿਲਾਂ ਤੋਂ ਹੀ ਡਿਸਏਬਲਟੀ ਸਰਟੀਫਿਕੇਟ ਹਨ ਉਨ੍ਹਾਂ ਸਰਟਿਫਿਕੇਟਾਂ ਨੂੰ ਇੱਕ ਨਵੇਂ ਰੂਪ ਵਿੱਚ ਅਪਡੇਟ ਕਰ ਕੇ ਭਾਰਤ ਸਰਕਾਰ ਦੇ ਪੋਰਟਲ ਤੇ ਦਰਜ ਕੀਤਾ ਜਾਂਦਾ ਹੈ। 

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ  ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਯੂ.ਡੀ.ਆਈ.ਡੀ. ਪੋਰਟਲ ‘ਤੇ ਚਾਲੂ ਹੈ ਅਤੇ ਕੋਈ ਵੀ ਦਿਵਿਆਂਗ ਵਿਅਕਤੀ ਜਿਸ ਦਾ ਹਾਲੇ ਇਹ ਕਾਰਡ ਨਹੀਂ ਬਣਿਆ, ਉਹ ਨਵਾਂ ਯੂਡੀਆਈਡੀ ਕਾਰਡ ਬਣਾਉਣ ਲਈ ਘਰ ਬੈਠੇ ਹੀ ਇਸ ਪੋਰਟਲ http://www.swavlambancard.gov.in ਤੇ ਜਾਂ ਕਿਸੇ ਵੀ ਨੇੜੇ ਦੇ ਸੇਵਾ ਕੇਂਦਰ ਤੇ ਅਪਲਾਈ ਕਰ ਸਕਦਾ ਹੈ। 

ਉਨ੍ਹਾਂ ਦੱਸਿਆ ਕਿ  ਇਸ ਸਰਟੀਫਿਕੇਟ ਦੀ ਮਾਨਤਾ ਪੂਰੇ ਭਾਰਤ ਵਿੱਚ ਹੈ ਅਤੇ ਜੇਕਰ ਕੋਈ ਵਿਅਕਤੀ ਭਵਿੱਖ ਵਿੱਚ ਆਪਣਾ ਸਰਟੀਫਿਕੇਟ/ਕਾਰਡ ਗੁੰਮ ਕਰ ਲੈਂਦਾ ਹੈ ਤਾਂ ਉਸ ਨੂੰ ਦੁਬਾਰਾ ਸਰਟੀਫਿਕੇਟ ਬਣਾਉਣ ਦੀ ਲੋੜ ਨਹੀਂ ਸਗੋਂ ਉਹ ਆਪਣਾ ਪੁਰਾਣਾ ਸਰਟੀਫਿਕੇਟ/ਕਾਰਡ  http://www.swavlambancard.gov.in/ ਤੋਂ ਹੀ ਪ੍ਰਾਪਤ ਕਰ ਸਕਦਾ ਹੈ। 

LEAVE A REPLY

Please enter your comment!
Please enter your name here