ਪ੍ਰਸ਼ਾਸਨ ਦੇ ਆਸ਼ਵਾਸ਼ਨ ਤੋਂ ਬਾਅਦ ਅਧਿਆਪਕ ਯੂਨੀਅਨ ਨੇ 26 ਸਤੰਬਰ ਦੀ ਰੈਲੀ ਕੀਤੀ ਮੁਲਤਵੀ

ਪਟਿਆਲਾ (ਦ ਸਟੈਲਰ ਨਿਊਜ਼)। ਐਨਐਸਕਿਉਐਫ ਵੋਕੇਸ਼ਨਲ ਅਧਿਆਪਕ ਯੂਨੀਅਨ ਪ੍ਰਸ਼ਾਸਨ ਵੱਲੋਂ ਜਲਦੀ ਮੀਟਿੰਗ ਕਰਵਾਉਣ ਦੇ ਆਸ਼ਵਾਸ਼ਨ ਤੋ ਬਾਅਦ 26 ਸਤੰਬਰ ਦੀ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ। ਇਸ ਮੌਕੇ ਸੂਬਾ ਪ੍ਰੈਸ ਸਕੱਤਰ ਲਵਦੀਪ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਭਰੋਸਾ ਮਿਲਣ ਤੇ ਕੱਲ ਵਾਲੀ ਰੈਲੀ ਪੋਸਟਪੋਨ ਕਰ ਦਿੱਤੀ ਗਈ ਹੈ।

Advertisements

ਇਸਦੇ ਨਾਲ ਹੀ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜੇਕਰ ਇਹ ਮੀਟਿੰਗ ਬੇਸਿੱਟਾ ਨਿਕਲਦੀ ਹੈ ਤਾਂ ਐਨ.ਐਸ.ਕਿਆਊ.ਐਫ ਅਧਿਆਪਕ ਪੂਰੀ ਤਰਾਂ ਨਾਲ ਵਿਸ਼ਾਲ ਰੈਲੀ ਕੱਢਣਗੇ ਅਤੇ ਕੋਈ ਗੁਪਤ ਐਕਸ਼ਨ ਵੀ ਲੈਣਗੇ। ਇਸ ਮੌਕੇ ਜ਼ਿਲਾ ਪ੍ਰਧਾਨ ਹਰਮਿੰਦਰ ਪਾਲ ਸਿੰਘ, ਐਨਾ ਮੈਡਮ, ਸੁਖਵੀਰ ਕੌਰ, ਪ੍ਰਦੀਪ ਬੱਧਣ, ਜਸਪ੍ਰੀਤ ਕੌਰ ਅਤੇ ਅਮਨਦੀਪ ਕੌਰ ਹਾਜ਼ਿਰ ਸਨ।

LEAVE A REPLY

Please enter your comment!
Please enter your name here