ਵਿਧਾਇਕ ਰਜਿੰਦਰ ਬੇਰੀ ਵਲੋਂ ਬਾਬਾ ਸੇਖ਼ ਫਰੀਦ ਦੀ ਪਵਿੱਤਰ ਇਤਿਹਾਸਿਕ ਜਗ੍ਹਾ ਦਾ ਦੌਰਾ

ਜਲੰਧਰ (ਦ ਸਟੈਲਰ ਨਿਊਜ਼)। ਵਿਧਾਇਕ ਰਜਿੰਦਰ ਬੇਰੀ ਜਿਨਾਂ ਦੇ ਨਾਲ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵੈਲਫੇਅਰ ਬੋਰਡ ਦੇ ਮੈਂਬਰ ਸ੍ਰੀ ਜੱਬਾਰ ਖਾਨ ਵੀ ਸਨ ਵਲੋਂ ਅੱਜ ਬਾਬਾ ਸੇਖ਼ ਫਰੀਦ ਦੀ ਪਵਿੱਤਰ ਇਤਿਹਾਸਿਕ ਜਗ੍ਹਾ ਦਾ ਦੌਰਾ ਕਰਕੇ ਭਰੋਸਾ ਦੁਆਇਆ ਕਿ ਇਸ ਮਾਮਲੇ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਨਾਲ ਹੀ ਪੰਜਾਬ ਸੈਰ ਸਪਾਟਾ ਵਿਭਾਗ ਪਾਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਜਲੰਧਰ ਲਈ ਇਹ ਬੜੇ ਮਾਨ ਵਾਲੀ ਗੱਲ ਹੈ ਕਿ ਬਾਬਾ ਸੇਖ਼ ਫਰੀਦ ਜੀ ਵਲੋਂ ਇਸ ਜਗ੍ਹਾ ’ਤੇ 40 ਦਿਨ ਰਹਿ ਕੇ ਭਗਤੀ ਕੀਤੀ ਗਈ ਹੈ।

Advertisements

ਇਸ ਮੌਕੇ ਵਿਧਾਇਕ ਰਜਿੰਦਰ ਬੇਰੀ ਨੇ ਇਮਾਮ ਨਾਸਿਰ ਦੇ ਵਿਕਾਸ ਲਈ ਵਕਫ਼ ਬੋਰਡ ਦੇ ਚੇਅਰਮੈਨ ਨੂੰ ਵੀ ਮਿਲਣ ਦਾ ਭਰੋਸਾ ਦੁਆਇਆ ਅਤੇ ਕਿਹਾ ਕਿ ਇਮਾਮ ਨਾਸਿਰ ਮੰਦਿਰ ਦਾ ਜੋ ਇਤਿਹਾਸਿਕ ਮੀਨਾਰ ਅਤੇ ਸਾਲਾਂ ਤੋਂ ਬੰਦ ਪਈ ਵੱਡੀ ਘੜੀ ਨੂੰ ਵੀ ਦੁਬਾਰਾ ਚਲਾਉਣ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ’ਤੇ ਅਸਟੇਟ ਅਫ਼ਸਰ ਜਮੀਲ ਅਹਿਮਦ, ਨਸੀਰੂਦੀਨ ਪੀਰਜ਼ਾਦਾ, ਆਰਸੀ ਸ਼ਕੀਲ ਅਹਿਮਦ, ਪ੍ਰੇਮ ਚੰਦ ਸੈਣੀ, ਸਾਬਰ ਅਤੇ ਵਰਕਰ ਬੋਰਡ ਦੇ ਹੋਰ ਮੈਂਬਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here