ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਾਕਸਿੰਗ ਮੁਕਾਬਲੇ ਵਿੱਚ ਸਾਨੀਆਂ ਨੇ ਹਾਸਿਲ ਕੀਤਾ ਕਾਂਸੇ ਦਾ ਤਗਮਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੀ.ਡੀ.ਆਰੀਆਂ ਸਕੂਲ ਹੁਸ਼ਿਆਰਪੁਰ ਦੀ ਸੱਤਵੀਂ ਜਮਾਤ ਦੀ ਸਾਨੀਆਂ ਨੇ ਬਠਿੰਡਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਾਕਸਿੰਗ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ ਹਾਸਿਲ ਕਰਕੇ ਆਪਣੇ ਸ਼ਹਿਰ, ਸਕੂਲ ਅਤੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸਫ਼ਲਤਾ ਲਈ ਪ੍ਰਿੰਸੀਪਲ ਟਿਮਾਟਨੀ ਆਹਲੂਵਾਲੀਆਂ ਨੇ ਬਾਕਸਿੰਗ ਕੋਚ ਹਰਜੰਗ ਸਿੰਘ ਅਤੇ ਇੰਚਾਰਜ ਰਾਣੀ ਦੇਵੀ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਨੇ ਕਿਹਾ ਕਿ ਸਾਨੂੰ ਮਾਣ ਹੈ ਅਤੇ ਉਨ੍ਹਾਂ ਨੇ ਪੜ੍ਹਾਈ ਅਤੇ ਖੇਡਾਂ ਵਿੱਚ ਹੋਰ ਸਫ਼ਲਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ।

Advertisements

LEAVE A REPLY

Please enter your comment!
Please enter your name here