ਰੋਟਰੀ ਕਲੱਬ ਨੇ ਲਗਾਇਆ ਵਰਦੀਆਂ ਵੰਡਣ ਦਾ ਕੈਂਪ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਰੋਟਰੀ ਕਲੱਬ ਵਲੋਂ ਪ੍ਰਧਾਨ ਰਜਿੰਦਰ ਮੋਦਗਿਲ ਦੀ ਪ੍ਰਧਾਨਗੀ ਵਿੱਚ ਪੀ.ਡੀ.ਆਰੀਆ ਮਹਿਲਾ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿੱਚ ਗਰੀਬ ਬੱਚਿਆਂ ਨੂੰ ਵਰਦੀਆਂ ਵੰਡਣ ਦੇ ਲਈ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਰੂਪ ਵਿੱਚ ਪੀ.ਡੀ.ਜੀ. ਅਰੁਣ ਜੈਨ, ਪ੍ਰੋਜੈਕਟ ਚੇਅਰਮੈਨ ਯੋਗੇਸ਼ ਚੰਦਰ ਅਤੇ ਰੋਟੇਰੀਅਨ ਤਰਨਜੀਤ ਕੌਰ, ਪ੍ਰਿੰਸੀਪਲ ਟਿਮਾਟਨੀ ਆਹਲੂਵਾਲੀਆ ਅਤੇ ਮੈਡਮ  ਗੀਤਾ ਪਰਾਸ਼ਰ  ਸ਼ਾਮਿਲ ਹੋਏ।  

Advertisements

ਇਹ ਕੈਂਪ ਰਿਟਾਇਰਡ ਐਸ.ਐਮ.ਓ. ਡਾਕਟਰ ਭੁਪਿੰਦਰ ਸਿੰਘ ਧਨੋਆ ਜੀ ਦੀ ਯਾਦ ਵਿੱਚ ਲਗਾਇਆ ਗਿਆ ਅਤੇ ਰੋਟੇਰੀਅਨ ਤਰਨਜੀਤ ਕੌਰ ਵਲੋਂ ਜ਼ਰੂਰਤਮੰਦ ਵਿਦਿਆਰਥਣਾਂ ਨੂੰ ਵਰਦੀਆਂ ਵੰਡੀਆਂ ਗਈਆਂ। ਅਰੁਣ ਜੈਨ ਨੇ ਕਿਹਾ ਕਿ ਲੜਕੀਆਂ ਨੂੰ ਸਿੱਖਿਆ ਦੇ ਲਈ  ਉਤਸ਼ਾਹਿਤ ਕਰਨ ਲਈ ਧਨੋਆ ਪਰਿਵਾਰ ਦਾ ਯਤਨ ਪ੍ਰਸ਼ੰਸਾਯੋਗ ਹੈ। ਪ੍ਰਧਾਨ ਰਜਿੰਦਰ ਮੋਦਗਿਲ ਨੇ ਕਿਹਾ ਕਿ ਤਰਨਦੀਪ ਕੌਰ ਰੋਟਰੀ ਕਲੱਬ ਦੀ ਸਰਗਰਮ ਮੈਂਬਰ ਹੈ ਅਤੇ ਸਮੇਂ ਸਮੇਂ ਤੇ ਸੇਵਾ ਕਾਰਜਾਂ ਵਿੱਚ ਸਹਿਯੋਗ ਕਰਦੀ ਹੈ। ਪ੍ਰਿੰਸੀਪਲ ਟਿਮਾਟਨੀ ਆਹੂਵਾਲੀਆ ਨੇ ਰੋਟਰੀ ਕਲੱਬ ਦੀ ਟੀਮ ਦਾ ਧੰਨਵਾਦ ਕੀਤਾ। 

LEAVE A REPLY

Please enter your comment!
Please enter your name here