ਵਿੰਦਰਾਵਨ ਦੇ ਜੰਗਲਾਂ ਵਿੱਚ ਮਿਲੇ ਦੋ ਇੰਨਸਾਨੀ ਕੰਕਾਲ ,ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

ਤਲਵਾੜਾ (ਦ ਸਟੈਲਰ ਨਿਊਜ਼)। ਰਿਪੋਰਟ- ਪ੍ਰਵੀਨ ਸੋਹਲ। ਤਲਵਾੜਾ ਦੇ ਵਿੰਦਰਾਵਨ ਦੇ ਜੰਗਲਾਂ ਵਿੱਚੋ ਪੁਲਿਸ ਨੇ ਦੋ ਇੰਨਸਾਨੀ ਕੰਕਾਲ ਬਰਾਮਦ ਕੀਤੇ ।ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਵਨ ਵਿਭਾਗ ਦੇ ਗਾਰਡ ਪਵਨ ਨੇ ਦੱਸਿਆ ਕਿ ਉਹਨਾਂ ਦੀ ਲੇਵਰ ਐਤਵਾਰ ਨੂੰ ਉਕਤ ਜੰਗਲ ਵਿੱਚ ਕੰਮ ਕਰ ਰਹੀ ਸੀ।ਤੇ ਉਹਨਾਂ ਨੂੰ ਉਥੇ ਇਕ ਬਾਂਸ ਦੇ ਬੂਟੇ ਥਲੇ ਦੋ ਇੰਨਸਾਨੀ ਕੰਕਾਲ ਦਿਖਾਈ ਦਿੱਤੇ ।ਤੇ ਉਹ ਉਥੋਂ ਡਰ ਦੇ ਮਹੱਲ ਵਿਚ ਉਨਾਂ ਕੋਲ ਪਹੁੰਚੇ,ਤੇ ਸਾਰੀ ਗੱਲ ਦੱਸੀ।ਜਿਸ ਤੋਂ ਬਾਅਦ ਉਨਾਂ ਨੇ ਖੁਦ ਜਾ ਕੇ ਮੋਕੇ ਤੇ ਵੇਖਿਆ ਤੇ ਉਸ ਤੋਂ ਬਾਅਦ ਤਲਵਾੜਾ ਪੁਲਿਸ ਨੂੰ ਸੂਚਿਤ ਕੀਤਾ ।

Advertisements

ਮੋਕੇ ਤੇ ਪਹੁੰਚੇ ਐਸਐਚਉ ਤਲਵਾੜਾ ਅਜਮੇਰ ਸਿੰਘ, ਡੀਐਸਪੀ ਦਸੂਹਾ ਰਣਜੀਤ ਸਿੰਘ ਤੇ ਉਨਾਂ ਦੀ ਪੁਲਸ ਪਾਰਟੀ ਨੇ ਇੰਨਸਾਨੀ ਕੰਕਾਲਾਂ ਅਤੇ ਉਨਾਂ ਦੇ ਆਲੇ-ਦੁਆਲੇ ਪਏ ਸਮਾਨ ਆਪਣੀ ਹਿਰਾਸਤ ਵਿੱਚ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਮੋਕੇ ਤੇ ਜਦੋਂ ਡੀਐਸਪੀ ਦਸੂਹਾ ਰਣਜੀਤ ਸਿੰਘ ਨਾਲ ਮਿਲੇ ਇੰਨਸਾਨੀ ਕੰਕਲਾਂ ਵਾਰੇ ਗਲਬਾਤ ਕੀਤੀ ਗਈ ਤਾਂ ਉਨਾਂ ਦਾ ਕਹਿਣਾ ਸੀ ਕੰਕਾਲ ਉਕਤ ਜਗ੍ਹਾ ਤੇ ਲੰਬੇ ਅਰਸੇ ਤੋਂ ਪਏ ਹੋਏ ਸਨ।ਬਾਕੀ ਪੁਲਸ ਮਾਮਲਾ ਦਰਜ ਕਰਕੇ ਜਲਦ ਹੀ ਅਗਲੀ ਕਾਰਵਾਈ ਸ਼ੁਰੂ ਕਰ ਦੇਵੇਗੀ ।

LEAVE A REPLY

Please enter your comment!
Please enter your name here