ਪਿੰਡ ਖੁਸ਼ੀਪੁਰ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਿਲ ਹੋ ਕੇ ਕੇਂਦਰ ਸਰਕਾਰ ਦਾ ਕੀਤਾ ਵਿਰੋਧ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ- ਲਵਪ੍ਰੀਤ ਖੁਸ਼ੀਪੁਰ। ਗੁਰਦਾਸਪੁਰ ਦੇ ਕਲਾਨੌਤ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾ ਦੇ ਖਿਲਾਫ਼ ਜੱਥੇਬੰਦੀਆਂ ਵੱਲੋਂ ਕਲਾਨੌਤ ਟੀ-ਪੁਆਇੰਟ ਤੇ ਧਰਨਾ ਲਗਾਇਆ ਗਿਆ। ਇਸ ਮੌਕੇ ਤੇ ਪਿੰਡ ਖੁਸ਼ੀਪੁਰ ਤੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਦਾ ਜੱਥੇ ਨੇ ਧਰਨੇ ਵਿੱਚ ਭਾਗ ਲਿਆ ਅਤੇ ਬੰਦ ਦਾ ਸਮਰਥਨ ਕੀਤਾ।

Advertisements

ਇਸ ਦੌਰਾਨ ਕਿਸਾਨ ਆਗੁਆਂ ਨੇ ਕਿਹਾ ਕਿ ਹੁਣ ਇਹ ਲੜਾਈ ਸਿਰ ਧੜ ਦੀ ਬਾਜ਼ੀ ਬਣ ਗਈ ਹੈ ਅਤੇ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਕਿਸਾਨ ਚੈਨ ਦੀ ਨੀਂਦ ਨਹੀਂ ਸੌਣਗੇ। ਉਹਨਾਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਾਲਮ ਸਰਕਾਰਾਂ ਕਿੰਨੇ ਵੀ ਜੁਲਮ ਕਰ ਲੈਣ ਪਰ ਹੁਣ ਅੰਨਦਾਤਾ ਆਪਣੇ ਹੱਕਾਂ ਦੀ ਰਾਖੀ ਲਈ ਸੜਕਾਂ ਤੇ ਉਤਰ ਚੁੱਕਿਆ ਹੈ ਅਤੇ ਹੁਣ ਕਿਸੇ ਅੰਜਾਮ ਤੱਕ ਪਹੁੰਚ ਕੇ ਹੀ ਉਹ ਘਰ ਪਰਤਣਗੇ।

ਇਸ ਦੌਰਾਨ ਰੋਡ ਪੂਰੀ ਤਰਾਂ ਨਾਲ ਜਾਮ ਰੱਖਿਆ ਗਿਆ ਅਤੇ ਇਸ ਦੌਰਾਨ ਆੜਤੀਆਂ ਅਤੇ ਹੋਰਨਾਂ ਦੁਕਾਨਦਾਰਾਂ ਨੇ ਵੀ ਭਾਰੀ ਸਮਰਥਨ ਦਿੱਤਾ।

LEAVE A REPLY

Please enter your comment!
Please enter your name here