ਕੇਜਰੀਵਾਲ ਨੇ ਦੂਜੀ ਗਾਰੰਟੀ ਦੋਰਾਨ ਪੰਜਾਬ ਵਾਸੀਆ ਨਾਲ ਕੀਤੇ 6 ਵੱਡੇ ਵਾਅਦੇ

ਲੁਧਿਆਣਾ(ਦ ਸਟੈਲਰ ਨਿਊਜ਼)। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੌਰੇ ਤੇ ਹਨ । ਜਿਸ ਦੋਰਾਨ ਕੇਜਰੀਵਾਲ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆ ਵਿੱਚ ਜਾ ਕੇ ਲੋਕਾਂ ਨੂੰ ਪਾਰਟੀ ਪ੍ਰਤੀ ਜਾਗਰੂਕ ਕਰ ਰਹੇ ਹਨ। ਇਸ ਦੋਰਾਨ ਕੇਜਰੀਵਾਲ ਨੇ ਜ਼ਿਲਾ ਲੁਧਿਆਣਾ ਵਿੱਚ ਵੀ ਜਾ ਕੇ ਪੰਜਾਬ ਦੇ ਉਦਯੋਗਪਤੀਆ ਅਤੇ ਵਪਾਰੀਆ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੇਜਰੀਵਾਲ ਨੇ ਦੂਜੀ ਗਰੰਟੀ ਦਾ ਐਲਾਨ ਕੀਤਾ ਅਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਸਿਹਤ ਸਹੁਲਤਾਂ ਨਾਲ ਜੁੜੇ 6 ਵੱਡੇ ਵਾਅਦੇ ਕੀਤੇ।

Advertisements

ਇਸ ਦੋਰਾਨ ਕੇਜਰੀਵਾਲ ਨੇ ਪਹਿਲੇ ਵਾਅਦੇ ਬਾਰੇ ਦੱਸਦੇ ਹੋਏ ਕਿਹਾ ਕਿ ਸਾਰਿਆਂ ਲਈ ਮੁਫਤ ਅਤੇ ਕੁਆਲਿਟੀ ਹੈਲਥਕੇਅਰ, ਦੂਸਰਾ ਪੰਜਾਬ ਵਾਸੀਆ ਨੂੰ ਮੁਫਤ ਸਾਰੀਆ ਦਵਾਈਆ ਦਿੱਤੀਆਂ ਜਾਣਗੀਆਂ, ਟੈਸਟ ਤੇ ਓਪਰੇਸ਼ਨ ਮੁਫਤ ਕੀਤੇ ਜਾਣਗੇ, ਤੀਸਰਾ ਸਾਰਿਆ ਲਈ ਸਿਹਤ ਕਾਰਡ, ਚੌਥਾ 1600 ਪਿੰਡ ਕਲੀਨਿਕਸ ਅਤੇ ਪੰਜਵਾਂ ਨਵੇਂ ਅਤੇ ਪੁਰਾਣੇ ਵਿਸ਼ਵ ਪੱਧਰੀ ਸਰਕਾਰੀ ਹਸਪਤਾਲ ਬਣਾਏ ਜਾਣਗੇ ਅਤੇ ਇਸਤੋਂ ਇਲਾਵਾ ਸਾਰੇ ਸੜ੍ਹਕ ਦੁਰਘਟਨਾ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਜਾਣਕਾਰੀ ਦੇ ਅਨੁਸਾਰ ਇਸਤੋਂ ਪਹਿਲਾਂ ਕੇਜਰੀਵਾਲ ਨੇ ਪਹਿਲੀ ਗਰੰਟੀ ਲਈ 29 ਜੂਨ ਨੂੰ ਚੰਡੀਗ਼ੜ੍ਹ ਵਿੱਚ ਇੱਕ ਪੈ੍ਰਸ ਕਾਨਫਰੰਸ ਕੀਤੀ ਸੀ। ਇਸ ਗਰੰਟੀ ਦੋਰਾਨ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਦਾ ਲੋਕਾਂ ਨੂੰ 24 ਘੰਟੇ ਬਿਜਲੀ ਅਤੇ ਤਿੰਨ ਸੌ ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here