ਵਪਾਰਕ ਗੈਸ ਦੀਆਂ ਕੀਮਤਾਂ ਵਿੱਚ 45 ਰੁਪਏ ਦਾ ਵਾਧਾ

ਦਿੱਲੀ(ਦ ਸਟੈਲਰ ਨਿਊਜ਼)। ਦੇਸ਼ ਵਿੱਚ ਨਵਾਂ ਮਹੀਨਾਂ ਸ਼ੁਰੂ ਹੁੰਦੇ ਹੀ ਦੇਸ਼ ਵਾਸੀਆਂ ਨੂੰ ਇੱਕ ਵੱਡਾ ਝਟਕਾ ਲੱਗਾ ਹਾਂ । ਅਕਤੂਬਰ ਮਹੀਨੇ ਦੇ ਪਹਿਲੇ ਦਿਨ ਹੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 45 ਰੁਪਏ ਵਾਧਾ ਕਰ ਦਿੱਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਲ.ਪੀ.ਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਅੱਜ ਤੋਂ ਵਾਧਾ ਕਰ ਦਿੱਤਾ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ 43.5 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਹੈ ।

Advertisements

ਇਸਤੋਂ ਇਲਾਵਾ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1693 ਤੋਂ ਵਧਾ ਕੇ 1736.5 ਕਰ ਦਿੱਤੀ ਗਈ ਹੈ ਅਤੇ ਕੋਲਕਾਤਾ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 35 ਰੁਪਏ ਵੱਧ ਕੇ 1805.5 ਰੁਪਏ ਹੋ ਗਈ ਅਤੇ ਇਸਤੋਂ ਇਲਾਵਾਂ ਮੁੰਬਈ ਵਿੱਚ 35.5 ਰੁਪਏ ਵੱਧ ਕੇ 1685 ਰੁਪਏ ਹੋ ਗਈ ਹੈ। ਜਿਸ ਦੋਰਾਨ ਹੁਣ ਰੈਸਟੋਰੈਟਾਂ, ਹੋਟਲਾਂ ਅਤੇ ਢਾਬਿਆਂ ਦੇ ਮਾਲਕਾਂ ਨੂੰ ਭਾਰੀ ਨੁਕਸਾਨ ਹੋਵੇਗਾ, ਅਤੇ ਇਸਦੇ ਕਾਰਣ ਹੁਣ ਭੋਜਨ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ। ਪਰ ਤੇਲ ਕੰਪਨੀਆਂ ਨੇ ਆਮ ਆਦਮੀ ਦੁਆਰਾ ਵਰਤੇ ਜਾਂਦੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਹੈ ।

LEAVE A REPLY

Please enter your comment!
Please enter your name here