Sunday, October 11, 2026
Home National ਨੈਨੀਤਾਲ ਵਿੱਚ ਜੀਪ ਖੱਡ ਵਿੱਚ ਡਿੱਗੀ, ਇੱਕ ਬੱਚੇ ਸਮੇਤ 7 ਲੋਕਾਂ ਦੀ...

ਨੈਨੀਤਾਲ ਵਿੱਚ ਜੀਪ ਖੱਡ ਵਿੱਚ ਡਿੱਗੀ, ਇੱਕ ਬੱਚੇ ਸਮੇਤ 7 ਲੋਕਾਂ ਦੀ ਮੌਤ

ਨੈਨੀਤਾਲ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਨੈਨੀਤਾਲ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਓਖਲ ਕਾਂਡਾ ਪਿੰਡ ਦੇ ਨੇੜੇ ਇੱਕ ਜੀਪ 500 ਮੀਟਰ ਖੱਡ ਵਿੱਚ ਜਾ ਡਿੱਗੀ ਅਤੇ ਇਸ ਭਿਆਨਕ ਹਾਦਸੇ ਵਿੱਚ ਸਵਾਰ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮ੍ਰਿਤਕ ਦੇਹਾਂ ਨੂੰ ਕਢਵਾਇਆ ਗਿਆ। ਇਹ ਘਟਨਾ ਸਵੇਰੇ 8 ਵਜੇ ਦੀ ਦੱਸੀ ਜਾ ਰਹੀ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਇਸ ਹਾ.ਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਤਿੰਨ ਮਹਿਲਾਵਾਂ, ਇੱਕ ਬੱਚਾ ਤੇ 3 ਪੁਰਸ਼ ਸ਼ਾਮਿਲ ਹਨ। ਪਿੰਡ ਵਾਲਿਆਂ ਨੇ ਦੱਸਿਆ ਕਿ ਇੱਥੇ ਸੜਕ ਬਹੁਤ ਖਰਾਬ ਹੈ ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ।

LEAVE A REPLY

Please enter your comment!
Please enter your name here