ਇੰਗਲਿਸ਼ ਬੂਸਟਰ ਕਲੱਬ ਦੀਆਂ ਗਤੀਵਿਧੀਆਂ ਵਿੱਚ ਰੇਲਵੇ ਮੰਡੀ ਸਕੂਲ ਆਇਆ ਨੰਬਰ ਵੰਨ ਤੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰਿੰਸੀਪਲ ਲਲਿਤਾ ਅਰੋੜਾ ਦੀ ਯੋਗ ਅਗਵਾਈ ਹੇਠ ਪਿਛਲੇ ਦਿਨੀਂ ਲਗਾਤਾਰ ਦੋ ਹਫ਼ਤਿਆਂ ਤੋਂ ਰੇਲਵੇ ਮੰਡੀ ਸਕੂਲ ਪਬਲਿਕ ਸਪੀਕਿੰਗ ਅਤੇ ਇੰਗਲਿਸ਼ ਬੂਸਟਰ ਕਲੱਬ ਗਤੀਵਿਧੀਆਂ ਵਿਚ ਪਹਿਲੇ ਸਥਾਨ ਤੇ ਆਇਆ ਹੈ। ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਦੱਸਿਆ ਕਿ ਇਸ ਸੈਸ਼ਨ ਵਿੱਚ ਅਪ੍ਰੈਲ ਤੋਂ ਲੈਕੇ ਹੁਣ ਤੱਕ ਇੰਗਲਿਸ਼ ਬੂਸਟਰ ਕਲੱਬ ਗਤੀਵਿਧੀਆਂ ਵਿੱਚ ਕੁੱਲ ਇਸ ਸਕੂਲ ਦੇ 23 ਇਨਾਮ ਜਿਲਾ ਪੱਧਰ ਤੇ ਆਏ ਹਨ। ਉਹਨਾਂ ਨੇ ਇਸ ਮੌਕੇ ਤੇ ਡਾ. ਰਿਤੂ ਕੁਮਰਾ ਅੰਗਰੇਜ਼ੀ ਅਧਿਆਪਕਾਂ ਜੀ ਨੂੰ ਵੀ ਉਚੇਚੇ ਤੌਰ ਤੇ ਸਨਮਾਨਿਤ ਕੀਤਾ।

Advertisements

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਸਭ ਇਸ ਦੇ ਸਕੂਲ ਵਿੱਚ ਕੰਮ ਕਰ ਰਹੇ ਅੰਗਰੇਜ਼ੀ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਨਾਲ ਹੀ  ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਮੱਲਾਂ ਮਾਰ ਰਿਹਾ ਹੈ। ਪਬਲਿਕ ਸਪੀਕਿੰਗ ਵਿਚ 20-09-2021 ਤੋਂ 25-09-2021 ਵਾਲੇ ਹਫਤੇ ਵਿਚ ਹਰਜੋਤ ਕੌਰ (10+2 E) ਅਤੇਅਗਲੇ ਹਫਤੇ 26-09-2021 ਤੋਂ 01-10-2021  ਵਿਚੋ ਸਾਨਿਆ (8th E) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਇਨ੍ਹਾਂ ਦੋਵੇਂ ਹਫ਼ਤਿਆਂ ਵਿਚ ਇੰਗਲਿਸ਼ ਬੂਸਟਰ ਕਲੱਬ ਵਿਚੋ ਰੀਆ (12th E) ਮੰਨਤਪ੍ਰੀਤ ਕੌਰ (8th E) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

LEAVE A REPLY

Please enter your comment!
Please enter your name here