ਸਰਕਾਰੀ ਇੰਸੀਟਿਊਸ਼ਨਲ ਡਿਲਵਰੀ ਯਕੀਨੀ ਬਣਾਉਣ ਦੀ ਕੀਤੀ ਗਈ ਹਿਦਾਇਤ: ਡਾ. ਰਾਜਿੰਦਰ ਅਰੋੜਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਦੀ ਅਗਵਾਈ ਵਿੱਚ ਜ਼ਿਲੇ ਅੰਦਰ ਸਿਹਤ ਸੇਵਾਵਾਂ ਵਿੱਚ ਬਿਹਤਰੀ ਲਈ ਨਿਰੰਤਰ ਵੱਖ ਵੱਖ ਪ੍ਰਕਾਰ ਦੇ ਉਪਰਾਲੇ ਜਾਰੀ ਹਨ। ਇਸੇ ਸਿਲਸਿਲੇ ਵਿੱਚ ਦਫਤਰ ਸਿਵਲ ਸਰਜਨ ਵਿਖੇ ਸਿਹਤ ਵਿਭਾਗ ਦੇ ਸਮੂਹ ਜ਼ਿਲਾ ਪ੍ਰੋਗ੍ਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਰੀਵਿਊ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਵੱਖ-ਵੱਖ ਸਿਹਤ ਪ੍ਰੋਗ੍ਰਾਮਾਂ ਬਾਰੇ ਸਬੰਧਤ ਪ੍ਰੋਗ੍ਰਾਮ ਅਫਸਰਾਂ ਨਾਲ ਵਿਸਤਿ੍ਰਤ ਚਰਚਾ ਕੀਤੀ ਅਤੇ ਮੌਕੇ ਤੇ ਢੁਕਵੇਂ ਆਦੇਸ਼ ਵੀ ਦਿੱਤੇ।ਸਿਵਲ ਸਰਜਨ ਵੱਲੋਂ ਜੱਚਾ ਬੱਚਾ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਲਈ ਸਮੂਹ ਐਸ.ਐਮ.ਓਜ਼ ਨੂੰ ਕਿਹਾ ਗਿਆ ਤਾਂ ਕਿ ਜ਼ਿਲੇ ਅੰਦਰ ਮੈਟਰਨਲ ਮੌਤਾਂ ਨੂੰ ਰੋਕਿਆ ਜਾ ਸਕੇ। । 

Advertisements

ਮੀਟਿੰਗ ਵਿੱਚ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਸਮੂਹ ਅਧਿਕਾਰੀਆਂ ਨੂੰ ਸਾਰੇ ਸਿਹਤ ਪ੍ਰੋਗ੍ਰਾਮਾਂ ਨੂੰ ਤਨਦੇਹੀ ਨਾਲ ਲਾਗੂ ਕਰਨ ਅਤੇ ਸਮੂਹ ਪ੍ਰੋਗ੍ਰਾਮਾਂ ਦੀ ਪ੍ਰਭਾਵੀ ਸੁਪਰਵਿਜ਼ਨ ਕਰਨ ਲਈ ਵੀ ਹਿਦਾਇਤ ਕੀਤੀ। ਇਸੇ ਸਿਲਸਿਲੇ ਵਿੱਚ ਜ਼ਿਲੇ ਵਿੱਚ ਪਿਛਲੇ ਮਹੀਨੇ ਹੋਈਆਂ ਮੈਟਰਨਲ ਮੌਤਾਂ ਸਬੰਧੀ ਇੱਕ ਰਿਵੀਊ ਮੀਟਿੰਗ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਸਬੰਧਤ ਖੇਤਰਾਂ ਦੇ ਐਸ.ਐਮ.ਓਜ਼, ਇਸਤਰੀ ਰੋਗ ਮਾਹਿਰ ਐਮ.ਓਜ਼,ਸਬੰਧਤ ਏ.ਐਨ.ਐਮਜ਼ ਅਤੇ ਆਸ਼ਾ ਵਰਕਰਜ਼ ਨੇ ਸ਼ਮੂਲੀਅਤ ਕੀਤੀ।ਇਸ ਮੀਟਿੰਗ ਵਿੱਚ ਜੱਚਗੀ ਦੇ ਸਮੇਂ ਦੌਰਾਨ ਹੋਈਆਂ ਮੌਤਾਂ ਦੇ ਕਾਰਨਾਂ ਅਤੇ ਹਾਲਾਤਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ ਅਤੇ ਵਿਸਤਿ੍ਰਤ ਚਰਚਾ ਕੀਤੀ ਗਈ ਤਾਂ ਕਿ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਨੂੰ ਟਾਲਿਆ ਜਾ ਸਕੇ।ਸਿਵਲ ਸਰਜਨ ਡਾ: ਅਰੋੜਾ ਨੇ ਮੌਕੇ ਤੇ ਹਾਜ਼ਿਰ ਐਸ.ਐਮ.ਓ ਨੂੰ ਜਨਨੀ ਸੁਰੱਖਿਆ ਅਧੀਨ ਮਿਲਣ ਵਾਲੀਆਂ ਸਹੂਲਤਾਵਾਂ ਮੁਹੱਈਆ ਕਰਵਾਈਆ ਜਾਣ ਤਾਂ ਜੋ ਕਿ ਲਾਭਪਾਤਰੀ ਸਿਹਤ ਸਹੂਲਤਾਂਵਾਂ ਦਾ ਲਾਭ ਲੈਣ।ਉਹਨਾਂ ਹਾਜਿਰ ਏ.ਐਨ.ਐਮਜ਼ ਅਤੇ ਆਸ਼ਾ ਕਾਰਜਕਰਤਾਵਾਂ ਨੂੰ ਸਾਰੀਆਂ ਗਰਭਵਤੀਆਂ ਦੀ ਮੁਕੰਮਲ ਐਂਟੀਨੇਟਲ ਕੇਅਰ ਯਕੀਨੀ ਬਨਾਉਣ ਦੀ ਹਦਾਇਤ ਕੀਤੀ।ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਆਪੋ ਆਪਣੇ ਖੇਤਰ ਵਿੱਚ ਜੱਚਾ ਬੱਚਾ ਸਿਹਤ ਸੇਵਾਵਾਂ ਦੀ ਢੁਕਵੀਂ ਨਿਗਰਾਨੀ ਕਰਨ ਅਤੇ ਸਮੇਂ ਸਮੇਂ ਤੇ ਸਟਾਫ ਨੂੰ ਲੋੜੀਦੀ ਟਰੇਨਿੰਗ ਦੇਣ ਲਈ ਵੀ ਕਿਹਾ। 

ਇਸ ਅਵਸਰ ਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ:ਸ਼ੁਸ਼ਮਾ ਠੱਕਰ, ਟੀਕਾਕਰਨ ਪ੍ਰੋਗ੍ਰਾਮ ਅਫਸਰ ਡਾ.ਮੀਨਾਕਸ਼ੀ ਅਬਰੋਲ , ਐਸ.ਐਮ.ਓ ਡਾ.ਭੁਪਿੰਦਰਜੀਤ ਕੌਰ,ਐਸ.ਐਮ.ਓ. ਸੀ.ਐਚ.ਸੀ. ਗੁਰੂਹਰਸਹਾਏ ਡਾ: ਬਲਵੀਰ ਕੁਮਾਰ , ਐਸ.ਐਮ.ਓ. ਸੀ.ਐਚ.ਸੀ.ਫਿਰੋਜ਼ਸ਼ਾਹ ਡਾ:ਵਿਨੀਤਾ ਭੁੱਲਰ,ਐਸ.ਐਮ.ਓ.ਸੀ.ਐਚ.ਸ ਮਮਦੋਟ ਡਾ:ਰੰਜੀਵ ਬੈਂਸ,ਐਸ.ਐਮ.ਓ. ਐਸ.ਡੀ.ਐਚ. ਜੀਰਾ ਡਾ.ਅਨਿਲ ਮਨਚੰਦਾ, ਐਸ.ਐਮ.ਓ ਸੀ.ਐਚ.ਸੀ.ਮੱਖੂ ਡਾ: ਸੰਦੀਪ ਗਿੱਲ,ਐਸ.ਐਮ.ਓ.ਪੀ.ਐਚ.ਸੀ. ਕੱਸੋਆਣਾ ਡਾ:ਬਲਕਾਰ ਸਿੰਘ,ਸਟੈਨੋ ਵਿਕਾਸ ਕਾਲੜਾ,ਜਿਲ੍ਹਾ ਪ੍ਰੋਗ੍ਰਾਮ ਮੈਨਜਰ ਹਰੀਸ਼ ਕਟਾਰੀਆ ,ਐਮ.ਈ.ਓ.ਦੀਪਕ ਕੁਮਾਰ,ਜਿਲਾ ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ ਅਤੇ ਵਿਭਾਗ ਦੇ ਹੋਰ ਅਧਿਕਾਰੀ/ ਕਰਮਚਾਰੀ ਹਾਜ਼ਿਰ ਸਨ । 

LEAVE A REPLY

Please enter your comment!
Please enter your name here