28 ਅਕਤੂਬਰ ਤੋਂ ਸੁਰੂ ਹੋਵੇਗਾ ਦੋ ਦਿਨਾ ਸਵੱਛਤਾ ਤੇ ਕੋਵਿਡ ਟੀਕਾਕਰਣ ਜਾਗਰੂਕਤਾ ਅਭਿਆਨ

ਪਠਾਨਕੋਟ ( ਦ ਸਟੈਲਰ ਨਿਊਜ਼)। ਜਿਲ੍ਹੇ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ 28 ਅਤੇ 29 ਅਕਤੂਬਰ ਨੂੰ ਸਵੱਛਤਾ, ਕੌਮੀ ਏਕਤਾ ਦਿਵਸ ਅਤੇ ਕੋਵਿਡ ਟੀਕਾਕਰਣ ਦੀ ਥੀਮ ਉੱਤੇ ਦੋ ਦਿਨਾਂ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਜਾਵੇਗਾ। ਮੰਗਲਵਾਰ ਨੂੰ ਅਭਿਆਨ ਦੇ ਸਫਲ ਆਯੋਜਨ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸਨਰ ਦਫਤਰ ਵਿੱਚ ਇਕ ਬੈਠਕ ਦਾ ਆਯੋਜਨ ਕੀਤਾ ਗਿਆ। ਬੈਠਕ ਦੀ ਪ੍ਰਧਾਨਗੀ ਐੱਸ.ਡੀ.ਐਮ.ਧਾਰਕਲ੍ਹਾਂ ਨਿਧੀ ਕੁਮੁਦ ਬੰਬਾਹ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦਾ ਟੀਚਾ ਲੋਕਾਂ ਅੰਦਰ ਸਾਫ-ਸਫਾਈ, ਕੌਮੀ ਏਕਤਾ ਦਿਵਸ ਅਤੇ ਕੋਵਿਡ ਟੀਕਾਕਰਣ ਉੱਤੇ ਜਾਗਰੂਕਤਾ ਲਿਆਉਣਾ ਹੈ।

Advertisements

ਇਸ ਜਾਗਰੂਕਤਾ ਮੁਹਿੰਮ ਦੇ ਤਹਿਤ 28 ਅਕਤੂਬਰ ਨੂੰ ਪਠਾਨਕੋਟ ਦੇ ਅਵਲੋਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੇਖ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਵਿਸਾ ਕੌਮੀ ਏਕਤਾ ਦਿਵਸ ਤੇ ਸਵੱਛ ਭਾਰਤ ਹੋਵੇਗਾ। ਇਨ੍ਹਾਂ ਮੁਕਾਬਲਿਆਂ ਦੇ ਜਰੀਏ ਵਿਦਿਆਰਥੀ ਆਪਣੇ ਹੁਨਰ ਦਾ ਇਸਤੇਮਾਲ ਕਰਦਿਆਂ ਸਵੱਛਤਾ ਅਤੇ ਕੌਮੀ ਏਕਤਾ ਦਿਵਸ ਬਾਰੇ ਜਾਗਰੂਕਤਾ ਦਾ ਸੁਨੇਹਾ ਦੇਣਗੇ। ਇਸਦੇ ਨਾਲ ਇਕ ਸਹੁੰ ਚੁੱਕ ਸਮਾਗਮ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਲੋਕਾਂ ਨੂੰ ਅਪਣੇ ਚਾਰ ਚੁਫੇਰੇ ਸਣੇ ਪੂਰੇ ਦੇਸ ਨੂੰ ਸਾਫ ਰੱਖਣ ਦੀ ਸਹੁੰ ਚੁਕਾਈ ਜਾਵੇਗੀ।

ਇਸ ਮੌਕੇ ਫੀਲਡ ਆਊਟਰੀਚ ਬਿਊਰੋ, ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ 28 ਅਕਤੂਬਰ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਜਿਲ੍ਹਾ ਪ੍ਰਸਾਸਨ ਦੇ ਸਹਿਯੋਗ ਸਣੇ ਐਨ.ਸੀ.ਸੀ., ਐਨ.ਐੱਸ.ਐੱਸ. ਤੇ ਹੋਰਨਾਂ ਸੰਸਥਾਵਾਂ ਨਾਲ ਮਿਲਕੇ ਜਿਲ੍ਹੇ ਵਿੱਚ ਸਫਾਈ ਮੁਹਿੰਮ ਦਾ ਆਗਾਜ ਕੀਤਾ ਜਾਵੇਗਾ। ਇਸਦੇ ਨਾਲ ਹੀ ਵਿਦਿਆਰਥੀਆਂ ਤੇ ਹੋਰਨਾਂ ਪ੍ਰਤੀਭਾਗੀਆਂ ਦੀ ਹੌਂਸਲਾ ਅਫਜਾਈ ਲਈ ਵੱਖੋ- ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਮੁੱਖ ਪ੍ਰੋਗਰਾਮ 29 ਅਕਤੂਬਰ ਨੂੰ ਪਠਾਨਕੋਟ ਦੇ ਜੀ.ਐਨ.ਡੀ.ਯੂ. ਕਾਲਜ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਬੈਠਕ ਵਿੱਚ ਡੀ.ਈ.ਓ. ਸੈਕੰਡਰੀ ਜਸਵੰਤ ਸਿੰਘ, ਐਨ.ਐੱਸ.ਐੱਸ. ਦੇ ਪ੍ਰਤੀਨਿਧੀ ਸਿਧਾਰਥ ਚੰਦਰ ਤੇ ਮਿਉਂਸੀਪਲ ਕਾਰਪੋਰੇਸਨ ਦੇ ਅਧਿਕਾਰੀ ਇੰਦਰਜੀਤ ਸਿੰਘ ਵੀ ਮੌਜੂਦ ਰਹੇ। 

LEAVE A REPLY

Please enter your comment!
Please enter your name here