ਸਭਨਾ ਨੂੰ ਰਲ-ਮਿਲ ਸਮਝਾਓ, ਤੰਬਾਕੂ ਨੂੰ ਹੱਥ ਨਾ ਲਾਓ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋ ਬਚਾਉਣ ਲਈ ਸਿਵਲ ਸਰਜਨ ਡਾ.ਪਰਮਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ (Punjab State No Tobacco Day) ਦੇ ਸੰਬਧ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿਪਲਾਵਾਲਾਂ ਵਿਖੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ.ਸੁਨੀਲ ਆਹੀਰ ਦੀ ਪ੍ਰਧਾਨਗੀ ਹੇਂਠ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਮੈਡਮ ਤ੍ਰਿਪਤਾ,ਜਿਲਾ੍ ਬੀ.ਸੀ.ਸੀ ਅਮਨਦੀਪ ਸਿੰਘ,ਜਿਲਾ੍ ਪੀ.ਐਨ.ਡੀ.ਟੀ ਕੋਆਡੀਨੇਟਰ ਅਭੈ ਮੋਹਨ, ਕਾਊਂਸਲਰ ਚੰਦਨ ਕੁਮਾਰ,ਸੁਖਜੀਤ ਕੌਰ,ਲੈਕਚਰਾਰ ਗੁਰਪ੍ਰਤਾਪ ਸਿੰਘ ਅਤੇ ਹੋਰ ਅਧਿਆਪਕ ਹਾਜ਼ਰ ਸਨ।

Advertisements

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ.ਸੁਨੀਲ ਆਹੀਰ ਨੇ ਕਿਹਾ ਕਿ ਤੰਬਾਕੂ ਦਾ ਸੇਵਨ ਕਰਨਾ ਮਤਲਬ ਜਿੰਦਗੀ ਦੀ ਦੁਰਦਸ਼ਾ ਕਰਨਾ ਹੈ ਕਿਉਂਕਿ ਤੰਬਾਕੂ ਵਿੱਚ ਅਨੇਕਾਂ ਕਿਸਮ ਦੇ ਖਤਰਨਾਕ ਤੱਥ ਹੁੰਦੇ ਹਨ ਜਿਨਾਂ੍ਹ ਦਾ ਸੇਵਨ ਕਰਨ ਨਾਲ ਮੂੰਹ ਦਾ ਕੇੈਂਸਰ, ਬੁੱਲਾਂ ਦਾ ਕੈਂਸਰ, ਦੰਦਾਂ ਦਾ ਕੈਂਸਰ, ਗਲੇ ਦਾ ਕੈਂਸਰ,ਤਾਲੂ ਦਾ ਕੈਂਸਰ,ਜੀਭ ਦਾ ਕੈਂਸਰ ਅਤੇ ਭੋਜਨ ਵਾਲੀ ਨਾਲੀ ਦਾ ਕੈਂਸਰ ਹੁੰਦਾ ਹੈ।ਇਸ ਤੋ ਇਲਾਵਾ ਦਿਲ ਦਾ ਰੋਗ, ਅੰਧਰੰਗ, ਸਰੀਰ ਵਿਚ ਕੰਮਜੋਰੀ, ਦੰਦਾ ਦਾ ਕਾਲਾ ਹੋਣਾ,ਚਿਹਰੇ ਤੇ ਝੁਰੜੀਆਂ ਅਤੇ ਨਿਪੰਸੁਕਤਾ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਹੇੈ।ਕੈਂਸਰਾਂ ਵਿੱਚੋਂ 80 ਪ੍ਰਤੀਸ਼ਤ ਮੂੰਹ ਦੇ ਕੈਂਸਰ ਦਾ ਕਾਰਨ ਕੇਵਲ ਤੰਬਾਕੂ ਦੀ ਵਰਤੋਂ ਕਾਰਨ ਹੀ ਹੁੰਦਾ ਹੈ।ਉਨਾਂ ਦੱਸਿਆ ਕਿ ਸਿਗਰਟ ਵਿੱਚ ਨਿਕੋਟਿਨ ਸਮੇਤ ਤਿੰਨ ਹਜਾਰ ਅਜੇਹੇ ਜਹਿਰੀਲੇ ਤੱਤ ਹੁੰਦੇ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ।ਉਨਾਂ ਤੰਬਾਕੂ ਕੰਟਰੋਲ ਐਕਟ 2003 ਦੀਆਂ ਧਰਾਵਾਂ ਜਿਸ ਵਿਚ ਧਾਰਾ 5,ਧਾਰਾ 6 ਏ, ਧਾਰਾ 6ਬੀ,ਧਾਰਾ 7 ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ।

ਉਹਨਾਂ ਕਿਹਾ ਕਿ ਜਨਤਕ ਥਾਵਾਂ ਤੇ ਤੰਬਾਕੂ ਦਾ ਸੇਵਨ ਕਰਨਾ ਮਨਾ੍ਹ ਹੈ ਜਿਸ ਲਈ ਸਰਕਾਰ ਦੁਆਰਾ ਚਲਾਨ ਵੀ ਕੱਟਿਆ ਜਾ ਸਕਦਾ ਹੈ। ਇਸ ਮੌਕੇ ਚੰਦਨ ਕੁਮਾਰ ਕਾਊਂਸਲਰ ਨੇ ਦੱਸਿਆ ਕਿ ਇੱਕ ਸਿਗਰਟ ਜਾਂ ਬੀੜੀ ਪੀਣ ਨਾਲ ਜਿੰਦਗੀ ਦਾ ਇੱਕ ਪਲ ਘੱਟ ਹੋ ਜਾਂਦਾ ਹੈ।ਉਨਾਂ ਕਿਹਾ ਕਿ ਤੰਬਾਕੂ ਦਾ ਸੇਵਨ ਨਾਲ ਜਿੱਥੇ ਵਰਤੋਂ ਕਰਨ ਵਾਲਾ ਵਿਅਕਤੀ ਪ੍ਰਭਾਵਿਤ ਹੂੰਦਾ ਹੈ ਉਥੇ ਉਸ ਦੇ ਆਸ ਪਾਸ ਤੰਬਾਕੂ ਦਾ ਸੇਵਨ ਨਾ ਕਰਨ ਵਾਲੇ ਵਿਅਕਤੀਆਂ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।ਉਨਾਂ ਤੰਬਾਕੂ ਛੱਡਣ ਵਾਲੇ ਵਿਅਕਤੀਆਂ ਲਈ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਂਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਇਸ ਸੈਮੀਨਾਰ ਵਿੱਚ ਸੁਖਜੀਤ ਕੌਰ ਕਾਊਂਸਲਰ ਅਤੇ ਜਿਲਾ੍ਹ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਵਲੋਂ ਤੰਬਾਕੂ ਦੇ ਸਿਹਤ ਉਪਰ ਪੈਣ ਦੁਸਟ ਪ੍ਰਭਾਵਾਂ ਆਪਣੇ ਵਿਚਾਰ ਰੱਖੇ।ਸਮਾਗਮ ਦੇ ਅੰਤ ਵਿੱਚ ਅਧਿਕਾਰੀਆਂ, ਅਧਿਆਪਕਾਂ ਅਤੇ ਬੱਚਿਆਂ ਵਲੋਂ ਤੰਬਾਕੂ ਨੋਸ਼ੀ ਨਾ ਕਰਨ ਅਤੇ ਜਾਗਰੂਕਤਾ ਫੈਲਾਉਣ ਦੀ ਸੌਹੁੰ ਵੀ ਚੁੱਕੀ ਗਈ।

   

LEAVE A REPLY

Please enter your comment!
Please enter your name here