ਸਰਕਾਰੀ ਕਾਲਜ ਵਿੱਚ ਨੇਤਰਦਾਨ ਸੈਮੀਨਾਰ ਆਯੋਜਿਤ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਗੁਰਜੀਤ ਸੋਨੂੰ। ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਦੀ ਅਗਵਾਈ ਵਿੱਚ ਰੋਟਰੀ ਆਈ ਬੈਂਕ ਹੁਸ਼ਿਆਰਪੁਰ ਦੇ ਮੈਂਬਰਾਂ ਦੇ ਸਹਿਯੋਗ ਨਾਲ 33 ਵੇਂ ਪੰਦਰਵਾੜਾ ਪ੍ਰੋਗਰਾਮ ਅਧੀਨ ਕਾਲਜ ਵਿੱਚ ਨੇਤਰਦਾਨ-ਮਹਾਦਾਨ ਨਾਲ ਸਬੰਧਿਤ ਸੈਮੀਨਾਰ ਕਰਵਾਇਆ ਗਿਆ। ਰੋਟਰੀ ਆਈ ਬੈਂਕ ਹੁਸ਼ਿਆਰਪੁਰ ਦੇ ਪ੍ਰਧਾਨ ਜੰਗ ਬਹਾਦਰ ਬੇਹੱਲ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਹਰ ਸਾਲ 20 ਹਜ਼ਾਰ ਇਨਸਾਨ ਅੰਨੇ ਹੋ ਜਾਂਦੇ ਹਨ, ਜਿਹਨਾਂ ਵਿੱਚ ਬੱਚੇ ਅਤੇ ਯੂਵਾ ਜ਼ਿਆਦਾ ਹੁੰਦੇ ਹਨ।

Advertisements

ਭਾਰਤ ਵਿੱਚ ਬਾਕੀ ਦੇਸ਼ਾਂ ਦੇ ਮੁਕਾਬਲੇ ਲੋਕ ਅੱਖਾਂ ਦਾ ਦਾਨ ਬਹੁਤ ਘੱਟ ਕਰਦੇ ਹਨ। ਜਿਸ ਕਾਰਨ ਸਾਡੇ ਦੇਸ਼ ਵਿੱਚ ਅੰਨੇ ਲੋਕਾਂ ਦੀ ਗਿਣਤੀ ਵੱਧਦੀ ਰਹਿੰਦੀ ਹੈ। ਇਸ ਲਈ ਸਾਡਾ ਫਰਜ ਬਣਦਾ ਹੈ ਕਿ ਅਸੀਂ ਖੁਦ ਵੀ ਅੱਖਾਂ ਦਾਨ ਕਰੀਏ ਅਤੇ ਦੂਜਿਆਂ ਨੂੰ ਵੀ ਦਾਨ ਕਰਨ ਲਈ ਪ੍ਰੇਰਿਤ ਕਰੀਏ। ਉਹਨਾਂ ਕਿਹਾ ਕਿ ਸਾਡੀ ਸੰਸਥਾਂ ਵੱਲੋਂ ਅੱਖਾਂ ਦੀ ਸੇਵਾ ਕਰਨ ਪ੍ਰਤੀ ਕਿਸੇ ਵੀ ਤਰਾਂ ਦਾ ਖਰਚਾ ਨਹੀਂ ਲਿਆ ਜਾਂਦਾ। ਮਰਨ ਤੋਂ ਬਾਅਦ ਮਿੱਟੀ ਵਿੱਚ ਅੱਖਾਂ ਨੂੰ ਮਿਲਾਣ ਤੋਂ ਬਿਹਤਰ ਹੈ ਕਿ ਅਸੀਂ ਇਹਨਾਂ ਦਾ ਦਾਨ ਕਰਕੇ ਦੋ ਇਨਸਾਨਾਂ ਨੂੰ ਅੱਖਾਂ ਦੀ ਰੋਸ਼ਨੀ ਦੇ ਦੇਈਏ।  ਪ੍ਰੋ. ਜਸਵੀਰ ਸਿੰਘ ਨੇ ਵੀ ਸਾਰਿਆਂ ਨੂੰ ਅੱਖਾਂ ਦਾਨ ਦੇਣ ਅਤੇ ਦੂਜਿਆ ਨੂੰ ਵੀ ਦਾਨ ਦੇਣ ਲਈ ਪ੍ਰੇਰਿਤ ਕਰਨ ਤੇ ਜ਼ੋਰ ਦਿੱਤਾ।

ਉਹਨਾਂ ਕਿਹਾ ਕਿ ਮੌਤ ਹੋਣ ਤੋਂ 24 ਘੰਟੇ ਦੇ ਅੰਦਰ ਪਰਿਵਾਰ ਦੇ ਮੈਂਬਰ ਮਰਨ ਵਾਲੇ ਦੀਆਂ ਅੱਖਾਂ ਦਾਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜੀਵਿਤ ਰਹਿੰਦੀਆਂ ਅੱਖਾਂ ਦਾਨ ਦੇਣ ਵਾਲੇ ਨੂੰ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਪ੍ਰੋ. ਐਸ.ਐਸ. ਸੂਦ ਨੇ ਵੀ ਨੇਤਰਦਾਨ ਨਾਲ ਸਬੰਧਿਤ ਕਵਿਤਾ ਸੁਣਾ ਕੇ ਸਭ ਨੂੰ ਭਾਵਕ ਹੋਣ ਤੇ ਮਜ਼ਬੂਰ ਕਰ ਦਿੱਤਾ। ਪਿੰ੍ਰਸੀਪਲ ਡਾ. ਪਰਮਜੀਤ ਸਿੰਘ ਨੇ ਵੀ ਵਿਦਆਰਥੀਆਂ ਨੂੰ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰੀਤ ਕੀਤਾ। ਮੰਚ ਸੰਚਾਲਨ ਦੀ ਭੂਮਿਕਾਂ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਨੇ ਨਿਭਾਈ। ਜਿਹਨਾਂ ਨੇ ਕਿਹਾ ਕਿ ਧਰਤੀ ਤੇ ਹਰ ਕੋਈ ਦੂਜਿਆ ਦੀ ਮਦਦ ਕਰਨ ਲਈ ਆਪਣੀ ਭੂਮਿਕਾ ਨਿਭਾ ਰਿਹਾ ਹੈ।

ਇਸ ਲਈ ਸਾਨੂੰ ਵੀ ਦੂਜਿਆਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੀਆਂ ਅੱਖਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਕਹਿੰਦੇ ਹਨ ਕਿ ਅੱਖਾਂ ਹਨ ਤਾਂ ਜਹਾਨ ਹੈ, ਜੇ ਅੱਖਾਂ ਨਹੀਂ ਹਨ ਤਾਂ ਸਾਡੇ ਜੀਵਨ ਦਾ ਕੋਈ ਵੀ ਮਹੱਤਵ ਨਹੀਂ ਹੈ। ਅੰਤ ਵਿੱਚ ਪ੍ਰੋ. ਵਿਜੇ ਕੁਮਾਰ ਨੇ ਸਾਰਿਆ ਦਾ ਧੰਨਵਾਦ ਕੀਤਾ। ਜੰਗ ਬਹਾਦੁਰ ਬੇਹੱਲ, ਪ੍ਰਧਾਨ ਰੋਟਰੀ ਆਈ ਬੈਂਕ ਦੇ ਇਲਾਵਾ ਪ੍ਰੋ. ਜਸਵੀਰ ਸਿੰਘ, ਪ੍ਰਿੰਸੀਪਲ ਡੀ.ਕੇ ਸ਼ਰਮਾ, ਵਿਜੈ ਅਰੋੜਾ, ਸਤੀਸ਼ ਗੁਪਤਾ,  ਕੁਲਦੀਪ ਗੁਪਤਾ, ਪ੍ਰੋ. ਸ਼ਿਆਮ ਸੁੰਦਰ ਸੂਦ, ਕਲੱਬ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here