ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪੋਲਿਗ ਬੂਥਾਂ ਦਾ ਕੀਤਾ ਗਿਆ ਦੌਰਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਵਿਧਾਨ ਸਭਾ ਚੋਣਾਂ 2022 ਨੂੰ ਮੱਦੇਨਜ਼ਰ ਰੱਖਦਿਆਂ ਵੋਟਾਂ ਦੀ ਸਰਸਰੀ ਸੁਧਾਈ ਨੂੰ ਲੈ ਕੇ ਜ਼ਿਲ੍ਹੇ ਦੇ ਸਮੂਹ ਪੋਲਿਗ ਬੂਥਾਂ ਤੇ ਵਿਸ਼ੇਸ਼ ਕੈਂਪ ਲਗਾਏ ਗਏ ਜਿਸ ਵਿੱਚ ਸਬੰਧਿਤ ਬੀਐੱਲਓ ਵੱਲੋਂ ਨਵੀਂ ਵੋਟ ਬਣਵਾਉਣ$ਕਟਵਾਉਣ ਲਈ ਦਸਤੀ ਫਾਰਮ ਲਏ ਗਏ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦਵਿੰਦਰ ਸਿੰਘ ਵੱਲੋਂ ਮਾਛੀਵਾੜਾ, ਮਧਰੇ, ਦਫਤਰ ਕੈਂਟ ਬੋਰਡ, ਪੁਲਿਸ ਲਾਈਨ ਤੇ ਬਾਰੇ ਕੇ ਦੇ ਬੂਥਾਂ ਦਾ ਦੌਰਾ ਕਰਕੇ ਬੀਐੱਲਓ ਨੂੰ 18 ਤੋਂ 19 ਸਾਲ ਦੇ ਨੌਜਵਾਨਾਂ ਦੇ ਵੱਧ ਤੋਂ ਵੱਧ ਵੋਟ ਬਣਾਉਣ ਲਈ ਕਿਹਾ ਗਿਆ।

Advertisements

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ 7 ਨਵੰਬਰ ਅਤੇ 20 ਤੇ 21 ਨਵੰਬਰ ਨੂੰ ਵੀ ਲਗਾਏ ਜਾਣਗੇ। ਇਸ ਲਈ ਜੋ ਵੀ ਲੋਕ ਆਪਣੀ ਵੋਟ ਦੀ ਦੁਰੱਸਤੀ ਕਰਵਾਉਣਾ ਜਾਂ ਬਣਵਾਉਣਾ ਚਾਹੁੰਦੇ ਹਨ ਉਹ ਰੰਗੀਨ ਫੋਟੋ ਜਨਮ ਮਿਤੀ ਅਤੇ ਰਿਹਾਇਸ਼ ਦੇ ਪਤੇ ਦੇ ਪ੍ਰਮਾਣ ਪੱਤਰ ਨਾਲ ਲੈ ਆਉਣ।ਇਸ ਮੌਕੇ ਐੱਸਡੀਐਮ ਫਿਰੋਜ਼ਪੁਰ ਓਮ ਪ੍ਰਕਾਸ਼, ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼, ਜੋਗਿੰਦਰ ਸਿੰਘ ਸੁਪਰੀਡੈਂਟ-1, ਸੰਦੀਪ, ਇਲੈਕਸ਼ਨ ਇੰਚਾਰਜ ਸੰਦੀਪ ਕੁਮਾਰ, ਸੋਨੂੰ ਕਸਅਪ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here