Friday, October 9, 2026
Home Chandigarh ਅੰਬਾਲਾ ਦੇ DRM ਨੂੰ ਲਸ਼ਕਰ-ਏ-ਤੋਇਬਾ ਦੀ ਚਿੱਠੀ, ਅੰਬਾਲਾ ਸਮੇਤ 8 ਰੇਲਵੇ ਸਟੇਸ਼ਨਾਂ...

ਅੰਬਾਲਾ ਦੇ DRM ਨੂੰ ਲਸ਼ਕਰ-ਏ-ਤੋਇਬਾ ਦੀ ਚਿੱਠੀ, ਅੰਬਾਲਾ ਸਮੇਤ 8 ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਅੰਬਾਲਾ ਦੇ DRM ਨੂੰ ਲਸ਼ਕਰ-ਏ-ਤੋਇਬਾ ਨੇ ਧਮਕੀ ਭਰੀ ਇਕ ਚਿੱਠੀ ਲਿਖੀ ਹੈ। ਜਿਸ ਵਿਚ ਅੰਬਾਲਾ ਸਮੇਤ 8 ਰੇਲਵੇ ਸਟੇਸ਼ਨ ਉਡਾਉਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਪੱਤਰ ਵਿਚ ਮੰਦਰਾਂ ਤੇ ਗੁਰਦੁਆਰਿਆਂ ਨੂੰ ਉਡਾਉਣ ਦੀ ਧਮਕੀ ਵੀ ਸ਼ਾਮਲ ਹੈ। ਇਹ ਪੱਤਰ ਲਸ਼ਕਰ-ਏ-ਤੋਇਬਾ ਦੁਆਰਾ ਲਿਖਿਆ ਗਿਆ ਹੈ ਜਾਂ ਫਿਰ ਕਿਸੇ ਦੀ ਕੋਈ ਸ਼ਰਾਰਤ ਹੈ, ਇਸ ਗੱਲ ਦੀ ਪੁਸ਼ਟੀ ਹਾਲੇ ਨਹੀਂ ਹੋਈ ਹੈ।

Advertisements

ਇਸ ਪੱਤਰ ਵਿਚ ਅੰਬਾਲਾ ਕੈਂਟ, ਸ਼ਿਮਲਾ, ਚੰਡੀਗੜ੍ਹ, ਯਮੁਨਾਨਗਰ ਅਤੇ ਸਹਾਰਨਪੁਰ ਸਮੇਤ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿਚ 26 ਨਵੰਬਰ ਤੋਂ 6 ਦਸੰਬਰ ਦਰਮਿਆਨ ਹੋਏ ਧਮਾਕੇ ਬਾਰੇ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਪੱਤਰ ਵਿਚ ਮੁੱਖ ਮੰਤਰੀ ਮਨੋਹਰ ਲਾਲ ਅਤੇ ਹਰਿਆਣਾ ਦੇ ਰਾਜਪਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਮਾਮਲੇ ਵਿਚ ਅੰਬਾਲਾ ਪੁਲਿਸ ਨੇ ਮੁਹੰਮਦ ਅਮੀਮ ਸ਼ੇਖ ਨਾਮਕ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ।

LEAVE A REPLY

Please enter your comment!
Please enter your name here