ਰਿਆਤ ਬਾਹਰਾ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਿਆਤ ਬਾਹਰਾ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ | ਇਸ ਮੌਕੇ ਕੀਰਤਨੀ ਜੱਥਿਆਂ ਤੋਂ ਇਲਾਵਾ ਸਕੂਲੀ ਬੱਚਿਆਂ ਨੇ ਵੀ ਗੁਰਬਾਣੀ ਦਾ ਜਾਪ ਕਰਕੇ ਪੰਡਾਲ ਵਿੱਚ ਬੈਠੀ ਸੰਗਤ ਨੂੰ ਨਿਹਾਲ ਕੀਤਾ। ਰਿਆਤ ਬਾਹਰਾ ਗਰੁੱਪ ਦੇ  ਸਕੱਤਰ  ਮਨਜੀਤ ਕੌਰ ਬਾਹਰਾ ਅਤੇ  ਵਾਈਸ ਪ੍ਰੈਸੀਡੈਂਟ ਸਾਹਿਲ ਬਾਹਰਾ ਨੇ ਵੀ ਵਿਸ਼ੇਸ਼ ਤੌਰ ਤੇ ਗੁਰੂ ਸਾਹਿਬ ਦੀ ਹਜ਼ੂਰੀ ‘ਚ ਹਾਜ਼ਰੀ ਲਗਾਈ. ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।

Advertisements

ਇਸ ਮੌਕੇ ਕੈਂਪਸ ਡਾਇਰੈਕਟਰ ਡਾ: ਚੰਦਰ ਮੋਹਨ, ਡਾ. ਐਚ.ਪੀ.ਐਸ ਧਾਮੀ ਅਤੇ ਡਾ: ਹਰਿੰਦਰ ਗਿੱਲ, ਡਾ .ਏ.ਪੀ.ਐਚ. ਚਾਵਲਾ, ਡਾ: ਕੁਲਦੀਪ ਵਾਲੀਆ, ਡਾ: ਸੁਖਮੀਤ ਬੇਦੀ, ਹਰਿੰਦਰ ਜਸਵਾਲ, ਕੁਲਦੀਪ ਰਾਣਾ ਤੋਂ ਇਲਾਵਾ ਕੈਂਪਸ ਦੇ ਸਮੂਹ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਧਾਰਮਿਕ ਸਮਾਗਮ ਵਿਚ ਹਾਜ਼ਰੀ ਲਗਾਈ | 

LEAVE A REPLY

Please enter your comment!
Please enter your name here