ਪੀਐਸਪੀਸੀਐਲ ਮੁਲਾਜਮਾਂ ਅਤੇ ਪੈਂਸ਼ਨਰਾਂ ਨੇ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੇ ਖਿਲਾਫ ਦਿੱਤਾ ਧਰਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੀਐਸਪੀਸੀਐਲ ਸਮੂਹ ਮੁਲਾਜਮਾਂ ਨੇ ਸਰਕਲ ਹੁਸ਼ਿਆਰਪੁਰ ਦੇ ਸਾਹਮਣੇ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੇ ਨੋਟੀਫਿਕੇਸ਼ਨ ਦੇ ਖਿਲਾਫ ਧਰਨਾ ਦਿਤਾ ਗਿਆ। ਮੁਲਾਜਮਾਂ ਅਤੇ ਪੈਂਸ਼ਨਰਜ਼ ਨੇ ਕਿਹਾ ਕਿ ਪੇ-ਸਕੇਲ ਅਤੇ ਪੈਂਨਸ਼ਨ ਦੇ ਜੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ, ਉਨ੍ਹਾਂ ਦੇ ਵਿਰੋਧ ਵਿੱਚ ਬਿਜਲੀ ਘਰਾਂ ਦਾ ਸਾਰਾ ਸਟਾਫ ਅਤੇ ਦਫਤਰਾਂ ਦੇ ਕੈਸ਼ ਕਾਂਉਟਰ ਕਰਕੇ ਕਲੈਰੀਕਲ ਅਮਲਾ ਅਤੇ ਫੀਲਡ ਦਾ ਅਮਲਾ ਸ਼ਾਮਿਲ ਹੋਇਆ।
ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਆਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਅਨੁਸਾਰ ਮੁਲਾਜਮਾਂ ਨੂੰ ਹਜ਼ਾਰਾਂ ਦੇ ਰੂਪ ਵਿੱਚ ਪ੍ਰਤੀ ਮਹੀਨਾ ਘਾਟਾ ਪੈ ਰਿਹਾ ਹੈ, ਜਿਸਦਾ ਕਾਰਣ 31-12-2011 ਤੋ ਪੇ-ਬੈਂਡ ਵਿੱਚ ਵਾਧਾ ਕਰਨਾ, ਭੱਤਿਆਂ ਵਿੱਚ ਵਾਧਾ ਕਰਨਾ ਅਤੇ ਹੋਰ ਮੰਗਾਂ ਸ਼ਾਮਿਲ ਹਨ। ਸਾਥੀਆਂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਬਿਜਲੀ ਮੁੁਲਾਜਮਾਂ 15 ਨਵੰਬਰ ਤੋ ਲੈ ਕੇ 26 ਨਵੰਬਰ ਤੱਕ ਟੈਕਨੀਕਲ ਕਲੈਰੀਕਲ, ਸਬਮਨੀਸਿਟੀਰਿਅਲ ਸਟਾਫ ਕੈਜੂਅਲ ਲੀਵ ਲੈ ਕੇ ਹੜਤਾਲ ਤੇ ਰਹਿਣਗੇ। ਜੇਕਰ ਸਰਕਾਰ/ਮੈਨੇਜਮੈਂਟ ਨੇ ਸਮਾਂ ਰਹਿੰਦੇ ਮੁਲਾਜਮਾਂ ਦੀ ਗੁੱਸੇ ਦੀ ਰਮਜ ਨਾ ਪਛਾਣੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਰੋਸ/ਧਰਨੇ ਨੂੰ ਹੋਰਨਾ ਤੋਂ ਇਲਾਵਾ ਸਾਥੀ ਵਿਜੇ ਕੁਮਾਰ, ਸਾਥੀ ਖੁਸ਼ੀ ਰਾਮ ਧਿਆਨ, ਸਾਥੀ ਪ੍ਰਵੀਨ ਕੁਮਾਰ ਵਰਮਾ, ਅਮਿ੍ਰਤ ਸਿੰਘ, ਦਿਲਬਾਗ, ਕ੍ਰਿਸ਼ਨ ਗੋਪਾਲ, ਹਰਜੀਤ ਸਿੰਘ, ਦੀਪਕ ਕੁਮਾਰ, ਮਹਿੰਦਰ ਸਿੰਘ, ਬਲਵੰਤ ਸਿੰਘ, ਰਾਕੇਸ਼ ਕੁਮਾਰ, ਸਤਪਾਲ ਕਪੂਰ, ਸੁਨੀਲ ਕੁਮਾਰ ਅਤੇ ਹੋਰ ਸਾਥੀਆ ਨੇ ਸੰਬੋਧਨ ਕੀਤਾ।

Advertisements

LEAVE A REPLY

Please enter your comment!
Please enter your name here