ਸਟਾਰ ਕੱਪਲ ਨੇ 17 ਵੀਂ ਵਾਰ ਕੀਤਾ ਖੂਨਦਾਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਅੱਜ ਦੇ ਸਮੇਂ ਵਿੱਚ ਜਿੱਥੇ ਨੌਜਵਾਨ ਪੀੜੀ ਨਸ਼ਿਆਂ ਦੀ ਭੈੜੀ ਦਲਦਲ ਵਿੱਚ ਧਸ ਰਹੀ ਹੈ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲਦੀ ਜਾ ਰਹੀ ਹੈ, ਉੱਥੇ ਹੀ ਕੁਝ ਅਜਿਹੇ ਨੌਜਵਾਨ ਵੀ ਹਨ ਜੋ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹੋਏ ਕੁਝ ਅਲੱਗ ਕਰਨ ਦੀ ਸੋਚ ਰੱਖਦੇ ਹਨ ਅਤੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੰਦੇ ਹਨ। ਅਜਿਹੀ ਹੀ ਕੋਸ਼ਿਸ਼ ਕਰਦੇ ਹੋਏ ਪਿੰਡ ਬੁੱਲੋਵਾਲ ਵਾਸੀ ਨੌਜਵਾਨ ਸਮਾਜ ਸੇਵਕ ਬਹਾਦਰ ਸਿੰਘ ਸਿੱਧੂ ਨੇ ਨਿਜੀ ਤੌਰ ਤੇ 46 ਵਾਰ ਖੂਨਦਾਨ ਕੀਤਾ ।

Advertisements

ਉਹਨਾਂ ਦੀ ਪਤਨੀ ਜਤਿੰਦਰ ਕੌਰ ਸਿੱਧੂ ਨੇ ਵੀ ਇਸ ਸਮੇਂ ਨਿਜੀ ਤੌਰ ਤੇ 17ਵੀਂ ਵਾਰ ਖੂਨਦਾਨ ਕੀਤਾ। ਜ਼ਿਕਰਯੋਗ ਹੈ ਕਿ ਸਿੱਧੂ ਜੋੜਾ ਹਰ ਤਿੰਨ ਮਹੀਨੇ ਬਾਅਦ ਲਗਾਤਾਰ ਖੂਨਦਾਨ ਕਰ ਰਿਹਾ ਹੈ। ਇਸ ਜ਼ੋੜੇ ਨੂੰ ਹੁਸ਼ਿਆਰਪੁਰ ਜ਼ਿਲੇ ਦਾ ਅਜਿਹਾ ਪਹਿਲਾ ਨੌਜਵਾਨ ਖੂਨਦਾਨੀ ਜੋੜਾ ਹੋਣ ਦਾ ਮਾਣ ਹਾਸਿਲ ਹੈ ਜਿਸ ਨੇ ਹੁਣ ਤੱਕ ਇਕਠਿਆ 17 ਵਾਰ ਖੂਨਦਾਨ ਕੀਤਾ ਹੈ। ਇਲਾਕੇ ਦੇ ਲੋਕ ਇਸ ਜੋੜੇ ਨੂੰ ਸਟਾਰ ਕੱਪਲ ਡੋਨਰ ਦੇ ਨਾਮ ਨਾਲ ਸੰਬੋਧਨ ਕਰਨ ਲੱਗ ਪਏ ਹਨ।

ਜਿਕਰਯੋਗ ਹੈ ਕਿ ਬਹਾਦਰ ਸਿੰਘ ਸਿੱਧੂ ਦੀਆਂ ਸਮਾਜਿਕ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵਲੌ 15 ਅਗਸਤ 2018 ਅਜਾਦੀ ਦਿਵਸ ਮੌਕੇ ਉਹਨਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਸਮਾਜ ਸੇਵੀ ਪ੍ਰੋ. ਬਹਾਦਰ ਸਿੰਘ ਸੁਨੇਤ ,ਇੰਜ. ਜਸਵੀਰ ਸਿੰਘ ਅਤੇ  ਡਾ.ਅਮਰਜੀਤ ਲਾਲ ਨੇ ਸਿੱਧੂ ਜੋੜੇ ਦੀ ਸ਼ਲਾਘਾ ਕਰਦੇ ਹੋਏ ਹੋਰਨਾਂ ਨੌਜਵਾਨਾਂ ਨੂੰ ਵੀ ਸਿੱਧੂ ਜੋੜੇ ਤੌ ਪ੍ਰੇਰਣਾ ਲੈਂਦੇ ਹੋਏ ਸਮਾਜ ਭਲਾਈ ਦੇ ਕਾਰਜ਼ਾ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।   

LEAVE A REPLY

Please enter your comment!
Please enter your name here