ਕੋਂਸਲਰਾਂ ਨੇ ਵਿਕਾਸ ਕਾਰਜ ਨਾ ਹੋਣ ਤੇ ਮੋਜੂਦਾ ਕਾਂਗਰਸ ਸਰਕਾਰ ਦੇ ਪ੍ਰਤੀ ਰੋਸ ਪ੍ਰਗਟ ਕੀਤਾ

ਹੁਸ਼ਿਆਰਪੁਰ, (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਪੰਜਾਬ ਸਰਕਾਰ ਦੇ ਕਾਰਜਕਾਲ ਦੇ ਲਗਭਗ ਡੇਢ ਸਾਲ ਬੀਤ ਜਾਣ ਦੇ ਬਾਅਦ ਵੀ ਨਗਰ ਨਿਗਮ ਵਿੱਚ ਕੋਈ ਵੀ ਵਿਕਾਸ ਕਾਰਜ ਨਹੀ ਕਰਵਾਏ ਜਾ ਰਹੇ ਹਨ ਅਤੇ ਨਾ ਹੀ ਵਿਕਾਸ ਕਾਰਜਾਂ ਸਬੰਧੀ ਕੋਈ ਟੈਂਡਰ ਪਾਸ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨਗਰ ਨਿਗਮ ਹੁਸ਼ਿਆਰਪੁਰ ਦੇ ਸਮੂਹ ਅਕਾਲੀ ਭਾਜਪਾ ਕੋਂਸਲਰਾਂ ਨੇ ਰੋਸ਼ ਪ੍ਰਗਟ ਕਰਦਿਆ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਜਦੋਂ ਕਾਂਗਰਸ ਸਰਕਾਰ ਦੇ ਨਵੇਂ ਵਿਧਾਇਕ ਸੁੰਦਰ ਸ਼ਾਮ ਅਰੋੜਾ ਆਏ ਸਨ ਤਾਂ ਨਗਰ ਨਿਗਮ ਹੁਸ਼ਿਆਰਪੁਰ ਵਿੱਚ ਸਵਾਗਤ ਸਮਾਰੋਹ ਰਖਿੱਆ ਗਿਆ ਸੀ ਜਿਸ ਵਿੱਚ ਉਹਨਾਂ ਨੇ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਨੂੰ ਹਦਾਇਤ ਕੀਤੀ ਸੀ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ 50 ਵਾਰਡਾਂ ਵਿੱਚ 1-1 ਲੱਖ ਰੁਪਏ ਦੇ ਕੰਮ ਕਰਵਾਏ ਜਾਣ।

Advertisements

ਇਹਨ•ਾ ਕੰਮਾਂ ਦੇ 3 ਵਾਰ ਟੈਂਡਰ ਲਗਾਉਣ ਦੇ ਬਾਵਜੂਦ ਵੀ ਪਾਸ ਨਹੀ ਹੋ ਸਕੇ। ਜਿਸ ਕਾਰਨ ਸਾਰੇ ਕੋਂਸਲਰ ਆਪਣੇ^ਆਪਣੇ ਵਾਰਡ ਵਿੱਚ ਛੋਟੇ ਛੋਟੇ ਵਿਕਾਸ ਦੇ ਕੰਮ ਕਰਵਾਉਣ ਦੇ ਅਸਮਰੱਥ ਹਨ ਉਹਨਾਂ ਨੇ ਦੱਸਿਆ ਕਿ ਜਦੋ ਦੀ ਕਾਂਗਰਸ ਸਰਕਾਰ ਹੋਂਦ ਵਿੱਚ ਆਈ ਹੈ। ਕਮਿਸ਼ਨਰ ਅਤੇ ਨਗਰ ਨਿਗਮ ਦੇ ਅਧਿਕਾਰੀ ਮੰਤਰੀ ਸਾਹਿਬ ਦੇ ਇਸ਼ਾਰੇ ਤੇ ਚੱਲ ਰਹੇ ਹਨ ਜਿਸ ਨਾਲ ਸਾਡੇ ਹੱਕਾਂ ਤ ਡਾਕਾ ਵੱਜ ਰਿਹਾ ਹੈ। ਮੋਜੂਦਾ ਸਰਕਾਰ ਇਸ ਹੱਦ ਤੱਕ ਗਿਰ ਚੁੱਕੀ ਹੈ ਕਿ 22 ਫਰਵਰੀ 2018 ਤੋਂ ਬਾਅਦ ਅੱਜ ਤੱਕ ਕੋਈ ਵੀ ਨਗਰ ਨਿਗਮ ਦੇ ਕੋਂਸਲਰਾਂ ਦੀ ਮਾਸਿਕ ਮੀਟਿੰਗ ਵੀ ਨਹੀ ਹੋ ਸਕੀ।

30 ਮਈ 2018 ਨੂੰ ਕੋਂਸਲਰਾਂ ਦੀ ਮਾਸਿਕ ਮੀਟਿੰਗ ਰੱਖੀ ਗਈ ਸੀ ਪਹਿਲਾਂ ਉਸ ਦਾ ਸਮਾਂ ਤਬਦੀਲ ਕੀਤਾ ਗਿਆ ਅਤੇ ਬਾਅਦ ਵਿੱਚ ਬਿਨ•ਾਂ ਵਜਾਹ ਹੀ ਰੱਦ ਕੀਤੀ ਗਈ। ਉਹਨ ਹੋਰ ਦੱਸਿਆ ਕਿ ਸ਼ਹਿਰ ਵਿੱਚ ਸਟ੍ਰੀਟ ਲਾਈਟ ਦੀ ਹਾਲਤ ਵੀ ਬਹੁਤ ਖਸਤਾ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਨਗਰ ਨਿਗਮ ਵਿੱਚ ਸਟ੍ਰੀਟ ਲਾਈਟਾਂ ਦਾ ਸਮਾਨ ਨਾ ਹੋਣ ਕਾਰਨ ਸ਼ਹਿਰ ਦੀਆਂ ਲਾਈਟਾਂ ਖਰਾਬ ਪਈਆ ਹਨ। ਕਾਂਗਰਸ ਸਰਕਾਰ ਦੇ ਸਮੇਂ ਦੋਰਾਨ ਨਗਰ ਨਿਗਮ ਵਿੱਚ ਠੱਪ ਪਈੇ ਵਿਕਾਸ ਕੰਮਾਂ ਕਾਰਨ ਹੁਣ ਸ਼ਹਿਰ ਵਾਸੀ ਅਕਾਲੀ ਭਾਜਪਾ ਸਰਕਾਰ ਦੋਰਾਨ ਨਗਰ ਨਿਗਮ ਵਿੱਚ ਹੋਏ ਵਿਕਾਸ ਕੰਮਾਂ ਨੂੰ ਯਾਦ ਕਰ ਰਹੇ ਹਨ। ਮੋਜੂਦਾ ਸਰਕਾਰ ਦੇ ਇਸ ਰਵਈਏ ਕਾਰਨ ਇਹ ਸਾਫ ਹੁੰਦਾ ਹੈ ਕਿ ਨਾ ਹੀ ਇਹਨਾਂ ਵਲੋਂ ਕੋਈ ਵੀ ਵਿਕਾਸ ਦੇ ਕੰਮ ਕਰਵਾਉਣ ਦੀ ਨੀਯਤ ਹੈ ਅਤੇ ਨਾ ਹੀ ਕੋਈ ਠੋਸ ਨੀਤੀ ਹੈ। ਜ਼ੋਕਰ ਨਗਰ ਨਿਗਮ ਦੇ ਵਿਕਾਸ ਕੰਮਾਂ ਵਿੱਚ ਕੋਈ ਸੁਧਾਰ ਨਾ ਹੋਇਆ ਤਾਂ ਸਮੂਹ ਕੋਂਸਲਰ ਸੜਕਾਂ ਤੇ ਉਤਰਨ ਅਤੇ ਰੋਸ਼ ਪ੍ਰਗਟ ਕਰਨ ਲਈ ਮਜਬੂਰ ਹੋਣਗੇ। ਨਗਰ ਨਿਗਮ ਦੇ ਮੇਅਰ ਸ਼ਿਵ ਸੂਦ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਸਾਬਕਾ ਚੈਅਰਮੇਨ ਮਾਰਕੀਟ ਕਮੇਟੀ ਅਤੇ ਕੋਂਸਲਰ ਅਵਤਾਰ ਸਿੰਘ ਜ਼ੋਹਲ, ਮੀਨੂੰ ਸੇਠੀ, ਨਿਪੁਨ ਸ਼ਰਮਾ, ਸੁਰੇਸ਼ ਭਾਟੀਆਂ ਬਿੱਟੂ, ਠਾਕੁਰ ਰਮੇਸ਼ ਕੁਮਾਰ, ਨਰਿੰਦਰ ਸਿੰਘ, ਸਰਬਜੀਤ ਸਿੰਘ ਵੀ ਇਸ ਮੋਕੇ ਤੇ ਹਾਜਰ ਸਨ।

LEAVE A REPLY

Please enter your comment!
Please enter your name here