ਰੇਲਵੇ ਮੰਡੀ ਸਕੂਲ ਦੀ ਵਿਦਿਆਰਥਣ ਅਵੰਤਿਕਾ ਨੇ ਵੋਕੇਸ਼ਨਲ ਟ੍ਰੇਡ ਮਾਡਰਨ ਆਫਿਸ ਪ੍ਰੈਕਟਿਸ ਵਿੱਚ ਹਾਸਿਲ ਕੀਤਾ ਪਹਿਲਾ ਸਥਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋ ਅੱਜ 12ਵੀ ਕਲਾਸ ਦਾ ਨਤੀਜਾ ਐਲਾਨਿਆ ਗਿਆ। ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੀਆਂ 3 ਵਿਦਿਅਰਥਣਾਂ ਨੇ ਸਥਾਨ ਪ੍ਰਾਪਤ ਕੀਤਾ। ਅਵੰਤਿਕਾ ਸ਼ਰਮਾ ਪੁੱਤਰੀ ਬ੍ਰਿਜ ਮੋਹਨ ਸ਼ਰਮਾ ਨੇ 491/500 ਅੰਕ (98.2%) ਪ੍ਰਾਪਤ ਕਰਕੇ ਪੂਰੇ ਪੰਜਾਬ ਰਾਜ ਵਿੱਚ ਵੋਕੇਸ਼ਨਲ ਗਰੁੱਪ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਨਾਂ ਕੇਵਲ ਰੇਲਵੇ ਮੰਡੀ ਸਕੂਲ ਹੁਸ਼ਿਆਰਪੁਰ ਦਾ ਬਲਕਿ ਪੂਰੇ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ।

Advertisements

ਤਿਮਾ ਸ਼ਰਮਾ ਪੁੱਤਰੀ ਨਰਿੰਦਰ ਸ਼ਰਮਾ ਅਤੇ ਉਸਦੀ ਸਕੀ ਭੈਣ ਦਿਵਯਾ ਸ਼ਰਮਾ ਪੁੱਤਰੀ ਨਰਿੰਦਰ ਸ਼ਰਮਾ, ਦੋਨੋਂ ਨੇ ਕ੍ਰਮਵਾਰ 485/500 (97%) 485/500 (97%) ਬਰਾਬਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਖੁਸ਼ੀ ਦੇ ਮੌਕੇ ਤੇ ਪ੍ਰਿੰਸੀਪਲ ਲਲਿਤਾ ਅਰੋੜਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਇਹਨਾਂ ਤਿੰਨਾਂ ਬੱਚੀਆਂ ਦੇ ਕਲਾਸ ਅਤੇ ਟ੍ਰੇਡ ਇੰਚਾਰਜ ਮੀਨਾ ਸ਼ਰਮਾ ਨੂੰ ਵੀ ਵਧਾਈ ਦਿੱਤੀ। ਇਹ ਦੱਸਣਾ ਬਹੁਤ ਹੀ ਜ਼ਰੂਰੀ ਹੈ ਕਿ ਇਹ ਤਿੰਨੋ ਬੱਚੀਆਂ ਵੋਕੇਸ਼ਨਲ ਟ੍ਰੇਡ ਦੇ ਮਾਡਰਨ ਆਫਿਸ ਪ੍ਰੈਕਟਿਸ ਵਿਸ਼ੇ ਦਿਆਂ ਵਿਦਿਅਰਥਣਾਂ ਹਨ।

ਇਹਨਾਂ ਨੂੰ ਹੋਰ ਵਿਸ਼ੇ ਪੜ੍ਹਾਉਣ ਵਾਲੇ ਅਧਿਆਪਕ ਅਲਕਾ, ਦਲਜੀਤ ਕੌਰ, ਨਵਜੋਤ ਸੰਧੂ, ਸ਼ੈਲੀ ਸਿੰਗਲਾ ਅਤੇ ਸੁਮਨ ਲਤਾ ਵੀ ਵਧਾਈ ਦੇ ਪਾਤਰ ਹਨ। ਨਾਂ ਕੇਵਲ ਰੇਲਵੇ ਮੰਡੀ ਸਕੂਲ ਲਈ ਬਲਕਿ ਪੂਰੇ ਜਿਲ੍ਹੇ ਹੁਸ਼ਿਆਰਪੁਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਸਕੂਲ ਦੇ ਸਮੂਹ ਸਟਾਫ ਦੇ ਨਾਲ-ਨਾਲ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਹਰਭਗਵੰਤ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ ਡਿਪਟੀ ਧੀਰਜ ਵਸ਼ਿਸ਼ਟ ਅਤੇ ਜਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸ਼ੈਲੇਂਦਰ ਠਾਕੁਰ ਵੀ ਸਕੂਲ ਦੀ ਇਸ ਉਪਲਵਧੀ ਤੇ ਮਾਣ ਮਹਿਸੂਸ ਕਰ ਰਹੇ ਹਨ।

LEAVE A REPLY

Please enter your comment!
Please enter your name here