“ਸੋਹਮ” ਮਸ਼ੀਨ ਰਾਹੀ ਨਵਜੰਮੇ ਬੱਚਿਆਂ ਦੀ ਜਾਂਚ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ਿਲ੍ਹੇ ਅੰਦਰ ਮਿਤੀ 15.11.2021  ਤੋਂ  ਚੱਲ ਰਹੇ ” ਨੈਸ਼ਨਲ ਨਿਊ ਬੌਰਨ” ਵੀਕ ਦੇ  ਤਹਿਤ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਰਮਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਦੇ ਐਸ.ਐਨ.ਸੀ.ਯੂ ਵਿਖੇ ਬਾਲ ਰੋਗਾਂ ਦੇ  ਮਾਹਿਰ ਡਾਕਟਰਾਂ ਵਲੋਂ “ਸੋਹਮ” ਮਸ਼ੀਨ ਰਾਹੀ ਨਵਜੰਮੇ ਬੱਚਿਆਂ ਦੀ ਜਾਂਚ ਕੀਤੀ ਗਈ ।

Advertisements

“ਸੋਹਮ” ਮਸ਼ੀਨ ਬਾਰੇ ਦੱਸਦਿਆਂ ਜ਼ਿਲ੍ਹਾ  ਟੀਕਾਕਰਨ ਅਫਸਰ ਡਾ.ਸੀਮਾ ਗਰਗ ਨੇ ਕਿਹਾ ਕਿ ਇਸ ਮਸ਼ੀਨ ਨਾਲ ਬੱਚੇ ਦੇ ਜਨਮ ਸਮੇਂ ਹੀ ਉਸ ਦੀ ਸੁਨਣ ਸ਼ਕਤੀ ਦੀ ਜਾਂਚ ਕੀਤੀ ਜਾਂਦੀ ਹੈ ਜਿਸ ਨਾਲ ਜੇਕਰ ਨਵਜੰਮੇ ਬੱਚੇ ਨੂੰ ਸੁਨਣ ਸੰਬੰਧੀ ਕੋਈ ਸਮੱਸਿਆ ਹੋਵੇ ਤਾਂ ਉਸ ਦਾ ਇਲਾਜ ਜਲਦੀ ਸ਼ੂਰੂ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਹ ਟੈਸਟ ਸਰਕਾਰੀ ਹਸਪਤਾਲਾਂ’ਚ ਬੱਚੇ ਦੇ ਜਨਮ ਤੋਂ ਬਾਅਦ 24 ਘੰਟਿਆਂ ਅੰਦਰ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ “ਸਾਂਸ” ਪ੍ਰੋਗਰਾਮ ਦੇ ਤਹਿਤ ਬੱਚਿਆਂ ਵਿੱਚ ਨਮੂਨੀਆ ਦਾ ਪਤਾ ਲਗਾਉਣ ਲਈ ਮਲਟੀ ਮਾਡਲ ਪਲਸ ਆਕਸੀਮੀਟਰ ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਵਿੱਚ ਬੱਚੇ ਦੇ ਸਾਹਾਂ ਦੀ ਗਿਣਤੀ ਅਤੇ ਪਲਸ ਰੇਟ ਸਕਰੀਨ ਤੇ ਲਿਖਿਆ ਆ ਜਾਂਦਾ ਹੈ । 

ਬੱਚੇ ਨੂੰ ਨਮੂਨੀਆ ਹੈ ਜਾ ਨਹੀ ਇਹ ਵੀ ਲਿਖਿਆ ਜਾਂਦਾ ਹੈ। ਉਨਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ ਵੱਖ 13 ਸਰਕਾਰੀ ਸਿਹਤ ਸੰਸਥਾਂਵਾਂ ਵਿਖੇ ਮਲਟੀ ਮਾਡਲ ਪਲਸ ਆਕਸੀਮੀਟਰ ਮੌਜੂਦ ਹਨ । ਇਸ ਤੋਂ ਇਲਾਵਾ ” ਨੈਸ਼ਨਲ ਨਿਊ ਬੌਰਨ” ਵੀਕ ਦੇ ਤਹਿਤ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਵਲੋਂ ਵੀ ਘਰ-ਘਰ ਜਾ ਕੇ ਨਵਜੰਮੇ ਬੱਚਿਆਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here