ਮਰੀਜ਼ਾਂ ਨੂੰ ਕੇਵਲ ਹਸਪਤਾਲ ਵਿੱਚ ਉਪਲੱਬਧ ਦਵਾਈਆਂ ਹੀ ਲਿਖੀਆਂ ਜਾਣ: ਸਿਵਲ ਸਰਜਨ

ਫਿਰੋਜ਼ਪੁਰ ( ਦ ਸਟੈਲਰ ਨਿਊਜ਼): ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਦੀ ਅਗਵਾਈ ਹੇਠ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਨਿਰੰਤਰ ਪ੍ਰਯਾਸ ਕੀਤੇ ਜਾ ਰਹੇ ਹਨ।ਇਸੇ ਸਿਲਸਿਲੇ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਵੱਲੋਂ ਜ਼ਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਵੱਖ ਵੱਖ ਮੈਡੀਕਲ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ: ਰਾਜਿੰਦਰ ਮਨਚੰਦਾ ਅਤੇ ਸੰਸਥਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ:ਭੁਪਿੰਦਰਜੀਤ ਕੌਰ ਨੇ ਵੀ ਸ਼ਿਰਕਤ ਕੀਤੀ।

Advertisements

ਇਸ ਅਵਸਰ ਤੇ ਸਿਵਲ ਸਰਜਨ ਡਾ:ਅਰੋੜਾ ਨੇ ਸਮੂੰਹ ਮੈਡੀਕਲ ਅਧਿਕਾਰੀਆਂ ਨੂੰ ਇਹ ਹਿਦਾਇਤ ਕੀਤੀ ਕਿ ਮਰੀਜ਼ਾਂ ਨੂੰ ਹਸਪਤਾਲ ਵਿੱਚ ਉਪਲੱਬਧ ਦਵਾਈਆਂ ਹੀ ਲਿਖੀਆਂ ਜਾਣ ਅਤੇ ਬਹੁਤ ਲੋੜ ਹੋਣ ਤੇ ਹਸਪਤਾਲ ਵਿੱਚ ਸਥਿਤ ਜਨ ਔਸ਼ਧੀ ਸਟੋਰ ਤੇ ਉਪਲੱਬਧ ਦਵਾਈਆਂ ਲਿਖੀਆਂ ਜਾਣ।ਉਹਨਾਂ ਮੌਕੇ ਤੇ ਹੀ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਐਸ.ਐਮ.ਓ. ਨੂੰ ਹਸਪਤਾਲ ਵਿੱਚ ਸਰਕਾਰ ਵੱਲੋਂ ਉਪਲੱਬਧ ਦਵਾਈ ਅਤੇ ਹੋਰ ਸਾਜ਼ੋ ਸਾਮਾਨ ਦੀ ਪੂਰਤੀ ਯਕੀਨੀ ਬਨਾਉਣ ਅਤੇ ਹਰ ਮੈਡੀਕਲ ਅਧਿਕਾਰੀ ਪਾਸ ਜਨ ਔਸ਼ਧੀ ਸਟੋਰ ਵਿਖੇ ਉਪਲੱਬਧ ਦਵਾਈਆਂ ਦੀ ਸਟਾਕ ਸੂਚੀ ਮੁਹੱਈਆ ਕਰਵਾਉਣ ਲਈ ਕਿਹਾ।

LEAVE A REPLY

Please enter your comment!
Please enter your name here