ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਸ਼ਰਧਾਪੂਰਵਕ ਮਨਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਬਸੀ ਜਾਨਾ/ਨਹਿਰ ਕਲੋਨੀ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਬੜੀ ਸ਼ਰਧਾਪੂਰਵਕ ਮਨਾਇਆ ਗਿਆ ਅਤੇ ਨਿਸ਼ਾਨ ਸਾਹਿਬ ਚੜਾਏ ਗਏ। ਜਿਸ ਵਿੱਚ ਸਹਿਜ ਪਾਠ ਦੇ ਭੋਗ ਉਪਰੰਤ ਆਰਤੀ ਗਾਇਨ ਸਭਾ ਦੇ ਮੈਂਬਰਾਂ ਵਲੋਂ ਕੀਤਾ ਗਿਆ। ਇਸ ਤੋਂ ਉਪਰੰਤ ਭਾਈ ਸਾਹਿਬ ਭਾਈ ਸੰਤ ਜਸਵਿੰਦਰ ਸਿੰੰਘ ਜੀ ਟਾਂਡੀ ਔਲਖ ਦੇ ਜੱਥੇ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਇਸ ਵਿੱਚ  ਖਾਸ ਤੌਰ ਤੇ ਸ਼੍ਰੀ ਸੁੰਦਰ ਸ਼ਾਮ ਅਰੋੜਾ ਵਿਧਾਇਕ ਹੁਸ਼ਿਆਰਪੁਰ,ਸ਼੍ਰੀ ਕੁਲਦੀਪ ਨੰਦਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਸ਼੍ਰੀ ਸੁਰਿੰਦਰ ਕੁਮਾਰ ਛਿੰਦਾ ਮੇਅਰ, ਸ਼੍ਰੀਮਤੀ ਰਣਜੀਤਾ ਚੌਧਰੀ ਡਿਪਟੀ ਮੇਅਰ, ਪ੍ਰਵੀਨ ਸੈਣੀ ਸੀਨੀਅਰ ਡਿਪਟੀ ਮੇਅਰ, ਅਵਤਾਰ ਸਿੰਘ ਕਪੂਰ ਸਾਬਕਾ ਕੌਂਸਲਰ, ਸ਼੍ਰੀਮਤੀ ਕੁਲਵਿੰਦਰ ਕੌਰ ਕੌਂਸਲਰ ਵਾਰਡ ਨੰ:44, ਨਗਰ ਕੌਂਸਲ ਹੁਸ਼ਿਆਰਪੁਰ ਵਲੋਂ ਸ਼ਿਰਕਤ ਕੀਤੀ ਗਈ।

Advertisements

ਇਸ ਵਿੱਚ ਸਭਾ ਦੇ ਜਨਰਲ ਸਕੱਤਰ ਸੰਦੀਪ ਕੁਮਾਰ (ਲਵਲੀ), ਸੁਰਿੰਦਰ ਕੁਮਾਰ ਵਾਈਸ ਪ੍ਰਧਾਨ, ਸਤਵਿੰਦਰ ਸਿੰਘ ਕੈਸ਼ੀਅਰ, ਕਾਨੂੰਨੀ ਸਲਾਹਕਾਰ ਰਮੇਸ਼ ਲਾਲ, ਪ੍ਰੈਸ ਸਕੱਤਰ ਉਂਕਾਰ ਸਿੰਘ, ਕਾਨੂੰਨੀ ਸਲਾਹਕਾਰ ਗੁਰਨਾਮ ਸਿੰਘ, ਮੈਂਬਰ ਪ੍ਰਭਜੋਤ, ਬਬਲੂ, ਸ਼ਾਲੂ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਵੀਰੋ ਦੇਵੀ ਤੇ ਮੁਹੱਲਾ ਪ੍ਰਧਾਨ ਪਵਨ ਕੁਮਾਰ, ਧਰਮਿੰਦਰ ਕੁਮਾਰ ਹੈਪੀ, ਨਰੇਸ਼ ਕੁਮਾਰ, ਸੁਰਿੰਦਰ ਛਿੰਦੂ ਸੀਨੀਅਰ ਮੀਤ ਪ੍ਰਧਾਨ, ਜੈਪਾਲ ਸੋਢੀ ਅਤੇ ਹੋਰ ਮੁਹੱਲਾ ਨਿਵਾਸੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਤੋਂ ਉਪਰੰਤ ਚਾਹ ਦੇ ਲੰਗਰ, ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਰਾਮਜੀ ਦਾਸ ਪ੍ਰਧਾਨ ਵਲੋਂ ਆਏ ਵਿਧਾਇਕਾਂ, ਮੇਅਰ, ਡਿਪਟੀ ਮੇਅਰ ਅਤੇ ਸੰਗਤਾ ਦਾ ਧੰਨਵਾਦ ਕੀਤਾ। 

LEAVE A REPLY

Please enter your comment!
Please enter your name here