ਹੁਣ ਕਿਸਾਨੀ ਮੋਰਚੇ ਵਿੱਚ ਸ਼ਹੀਦ ਅਤੇ ਜ਼ਖ਼ਮੀ ਹੋਏ ਪਰਿਵਾਰਾਂ ਦੀ ਸਾਰ ਲੈਣ ਦਾ ਸਮਾਂ: ਇੰਦਰਪਾਲ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦੇਸ਼ ਭਰ ਦੇ ਕਿਸਾਨੀ ਸੰਘਰਸ਼ ਵਿਚ ਸ਼ਹੀਦ ਅਤੇ ਜ਼ਖ਼ਮੀ ਹੋਏ ਪਰਿਵਾਰਾਂ ਦੀ ਭਵਿੱਖ ਵਿੱਚ ਬਾਂਹ ਫੜਨ ਦਾ ਸਮਾਂ ਹੁਣ ਸ਼ੁਰੂ ਹੋ ਗਿਆ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੂੰ ਜੋ ਵੀ ਸਫ਼ਲਤਾ ਮਿਲੀ ਹੈ ਉਸ ਵਿੱਚ ਸਭ ਤੋਂ ਵੱਡਾ ਯੋਗਦਾਨ ਉਨ੍ਹਾਂ ਪਰਿਵਾਰਾਂ ਦਾ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਇਸ ਸੰਘਰਸ਼ ਵਿੱਚ ਸ਼ਹੀਦ ਕਰਵਾ ਲਏ ਅਤੇ ਜ਼ਖ਼ਮੀ ਹੋਏ ਹਨ । ਇਹ ਵਿਚਾਰ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਸਾਬਕਾ ਵਾਈਸ ਚੇਅਰਮੈਨ ਬਾਰ ਕੌਂਸਲ ਪੰਜਾਬ ਹਰਿਅਾਣਾ ਅਤੇ ਚੰਡੀਗਡ਼੍ਹ ਹਾਈਕੋਰਟ ਨੇ ਪ੍ਰੈੱਸ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਦੁਆਰਾ ਸ਼ੁਰੂ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਸੰਘਰਸ਼ ਇਤਿਹਾਸਕ ਹੋ ਨਿੱਬੜਿਆ ਹੈ ਅਤੇ ਸ਼ਾਂਤਮਈ ਢੰਗ ਨਾਲ ਕ੍ਰਾਂਤੀਕਾਰੀ ਵਿਖਾਵੇ ਆਪਣੇ ਆਪ ਵਿੱਚ ਮਿਸਾਲ ਹੋ ਨਿਬੜੇ ਹਨ । ਹੁਣ ਕਿਸਾਨੀ ਜਥੇਬੰਦੀਆਂ ਉੱਪਰ ਭਵਿੱਖ ਵਿਚ ਆਪਣੇ ਵੱਕਾਰ ਨੂੰ ਨਿਰੰਤਰ ਬਹਾਲ ਰੱਖਣਾ ਅਤਿ ਜ਼ਰੂਰੀ ਹੈ ਅਤੇ ਸ਼ਾਂਤਮਈ ਢੰਗ ਨਾਲ ਵਿਚਰਨਾ ਉਸ ਨਾਲੋਂ ਵੀ ਅਤਿ ਜ਼ਰੂਰੀ ਹੋ ਗਿਆ ਹੈ ।

Advertisements

ਕਿਸਾਨੀ ਸੰਘਰਸ਼ ਦੇ ਸਫ਼ਲ ਹੋਣ ਤੋਂ ਬਾਅਦ ਹਰੇਕ ਸਿਆਸੀ ਧਿਰ ਇਸ ਦੀ ਸਫ਼ਲਤਾ ਤੋਂ ਲਾਭ ਲੈਣ ਲਈ ਹਰੇਕ ਤਰ੍ਹਾਂ ਦਾ ਹੱਥਕੰਡਾ ਵਰਤੇਗੀ ਪਰ ਕਿਸਾਨ ਜਥੇਬੰਦੀਆਂ ਜਿਥੇ ਅਜਿਹੇ ਹਥਕੰਡੇ ਤੋਂ ਸੁਚੇਤ ਰਹਿਣ ਗੀਆਂ ਉੱਥੇ ਆਪਣੀ ਭਵਿੱਖ ਦੀ ਯੋਜਨਾਬੰਦੀ ਨੂੰ ਵੀ ਬਹੁਤ ਸੂਝਬੂਝ ਨਾਲ ਤਿਆਰ ਕਰਨਗੀਆਂ ਤਾਂ ਜੋ ਕਿਸਾਨੀ ਆਗੂ ਆਪਣੇ ਦੂਸਰੇ ਸਫ਼ਲਤਾ ਦੇ ਪੜਾਅ ਵਿੱਚ ਵੀ ਸਫ਼ਲ ਹੋ ਕੇ ਨਿਕਲਣ । ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਬੈਠੇ ਕਿਸਾਨੀ ਨਾਲ ਸਬੰਧਤ ਭਾਰਤੀ ਅਤੇ ਖਾਸ ਤੌਰ ਤੇ ਪੰਜਾਬੀ ਇਸ ਸਫਲਤਾ ਲਈ ਅੱਜ ਵਧਾਈ ਦੇ ਪਾਤਰ ਹਨ । ਇਸ ਮੌਕੇ ਐਡਵੋਕੇਟ ਪ੍ਰਦੀਪ ਗੁਲੇਰੀਆ, ਐਡਵੋਕੇਟ ਰਮਨ ਮਹਿਤਾ, ਐਡਵੋਕੇਟ ਸਤੀਸ਼ ਰਿਆਤ, ਐਡਵੋਕੇਟ ਵਰੁਣ ਸ਼ਰਮਾ, ਐਡਵੋਕੇਟ ਮਨੀਸ਼ ਪਟਿਆਲ, ਐਡਵੋਕੇਟ ਰਿਪੂ ਠਾਕਰ, ਐਡਵੋਕੇਟ ਈਸ਼ਾਨ ਕੌਸ਼ਲ ਹਾਜ਼ਰ ਸਨ।

LEAVE A REPLY

Please enter your comment!
Please enter your name here