ਹਾਈਵੇ ਤੋਂ ਗੱਡੀਆਂ ਦੀ ਲੁੱਟ ਖੋਹ ਕਰਨ ਵਾਲੇ 2 ਕਾਬੂ

ਸੁਭਾਨਪੁਰ/ ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਹਰਕਮਲਪ੍ਰੀਤ ਸਿੰਘ ਖੱਖ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ ਤਹਿਤ ਤੇ ਅਮਰੀਕ ਸਿੰਘ ਪੀ.ਪੀ.ਐਸ ਸਬ ਡਵੀਜਨ ਭੁੱਲਥ ਦੀ ਨਿਗਰਨੀ ਹੇਠ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਸੁਭਾਨਪੁਰ ਵੱਲੋ ਨਾ ਮਾਲੂਮ ਵਿਅਕਤੀਆ ਖਿਲਾਫ ਕਾਰ ਨੰਬਰੀ ਪੀਬੀ 02 9083 ਮਾਰਕਾ ਸਵਿਫਟ ਡਜਾਇਰ ਨੇੜੇ ਸੁਭਾਨਪੁਰ ਖੋਹਣ ਸਬੰਧੀ ਦਰਜ ਰਜਿਸਟਰ ਹੋਇਆ ਸੀ ਜਿਸ ਸਬੰਧੀ ਥਾਣਾ ਕਰਤਾਰਪੁਰ ਦੀ ਪੁਲਿਸ ਵੱਲੋ ਉਕਤ ਗੱਡੀ ਮਨਬੀਰ ਸਿੰਘ ਉਰਫ ਬੁੱਟਰ ਪੁੱਤਰ ਬਲਦੇਵ ਸਿੰਘ ਵਾਸੀ ਤਾਰਾ ਸਿੰਘ ਥਾਣਾ ਖਾਲੜਾ ਜਿਲਾ ਤਰਨਤਾਰਨ ਪਾਸੋ ਰਿਕਵਰ ਕੀਤੀ ਸੀ । ਪੁਲਿਸ ਨੇ ਪੁੱਛ ਗਿੱਛ ਲਈ ਮਨਬੀਰ ਸਿੰਘ ਉਕਤ ਨੂੰ ਮੁਕੱਦਮਾ ਵਿੱਚ ਪ੍ਰੋਡੰਕਸ਼ਨ ਵਾਰੰਟ ਪਰ ਲਿਆਦਾ ਗਿਆ ।

Advertisements

ਸਖਤੀ ਨਾਲ ਕੀਤੀ ਗਈ ਪੁੱਛਗਿਛ ਤੇ ਮਨਬੀਰ ਸਿੰਘ ਉਕਤ ਨੇ ਦੱਸਿਆ ਕਿ ਇਹ ਕਾਰ ਮੈ ,ਦਿਲਰਾਜ ਸਿੰਘ ਉਰਫ ਚੱਠੂ ਪੁੱਤਰ ਕਰਨੈਲ ਸਿੰਘ ਵਾਸੀ ਕੋਟਲੀ ਸੁਰਸਿੰਘਵਾਲਾ ਥਾਣਾ ਭਿਖੀਵਿੰਡ ਜਿਲਾ ਤਰਨਤਾਰਨ, ਸੰਦੀਪ ਸਿੰਘ ਉਰਫ ਵਿੱਕੀ ਪੁੱਤਰ ਮੈਹਿੰਗਾ ਸਿੰਘ ਵਾਸੀ ਧੁੰਨ ਥਾਣਾ ਖਾਲੜਾ ਜਿਲਾ ਤਰਨਤਾਰਨ,ਜਸਕਰਨ ਸਿੰਘ ਉਰਫ ਕਰਨ ਪੁੱਤਰ ਗੁਰਨਾਮ ਸਿੰਘ ਵਾਸੀ ਫਿਰੋਜਪੁਰ ਅਤੇ ਗੁਰਲਾਲ ਸਿੰਘ ਉਰਫ ਲਾਲੀ ਪੁੱਤਰ ਸੁਖਚੈਨ ਸਿੰਘ ਵਾਸੀ ਬੈਕਾ ਥਾਣਾ ਭਿਖੀਵਿੰਡ ਜਿਲਾ ਤਰਨਤਾਰਨ ਨੇ ਖੋਹੀ ਸੀ ਅਤੇ ਬਾਅਦ ਵਿੱਚ ਇਕ ਹੋਰ ਗੱਡੀ ਖੋਹਣ ਲਈ ਸਮੇਤ ਹਥਿਆਰਾ ਤਰਨਤਾਰਨ ਤੋ ਅੰਮ੍ਰਿਤਸਰ ਆਏ ਜਿੱਥੈ ਅਸੀ ਇੱਕ ਵਰਨਾ ਕਾਰ ਖੋਹਣ ਦੀ ਕੋਸ਼ਿਸ ਕੀਤੀ ਜਿਸ ਤੇ ਜਸਕਰਨ ਨੇ ਉਸਦੀ ਡਿੱਗੀ ਪਰ ਗੋਲੀ ਮਾਰੀ ਤਾ ਕਾਰ ਚਾਲਕ ਕਾਰ ਭਜਾ ਕੇ ਲੈ ਗਿਆ। ਫਿਰ ਅਸੀ ਅੰਮ੍ਰਿਤਸਰ ਤੋ ਜਲੰਧਰ ਸਾਈਡ ਆ ਗਏ ਅਤੇ ਅਸੀ ਢਿਲਵਾ ਤੋ ਈਟੳੋਸ ਕਾਰ ਖੋਹਣ ਦੀ ਕੋਸ਼ਿਸ ਕੀਤੀ ਜੋ ਅਸੀ ਇੱਕ ਦੂਜੇ ਸਾਈਡਾ ਮਾਰਦੇ ਦਿਆਲਪੁਰ ਚਲੇ ਗਏ ਜੋ ਸਾਨੂੰ ਕਰਤਾਰਪੁਰ ਪੁਲਸ ਨੇ ਘੇਰ ਲਿਆ ਮੈ ਮਨਬੀਰ ਸਿੰਘ ਹਥਿਆਰ ਸਮੇਤ ਕਾਬੂ ਆ ਗਿਆ ਅਤੇ ਬਾਕੀ ਸਾਰੇ ਜਾਣੇ ਹਥਿਆਰਾ ਸਮੇਤ ਭੱਜਣ ਵਿੱਚ ਕਾਮਯਾਬ ਹੋ ਗਏ ਗੁਰਲਾਲ ਅਤੇ ਜਸਕਰਨ ਸਿੰਘ ਨੇ ਪਹਿਲਾ ਵੀ ਬਹੁਤ ਲੁੱਟਾ ਖੋਹਾ ਕੀਤਿਆ ਹਨ ਜਿਨਾ ਖਿਲਾਫ ਪੰਜਾਬ ਦੇ ਵੱਖ ਵੱਖ ਥਾਣਾ ਅਤੇ ਜਿਲਾ ਤਰਨਤਾਰਨ ਵਿੱਚ ਮੁਕੱਦਮੇ ਦਰਜ ਹਨ। ਪੁਲਿਸ ਨੇ 13-11-2021 ਨੂੰ ਦਿਲਰਾਜ ਸਿੰਘ ਉਰਫ ਚੱਠੂ ਪੁੱਤਰ ਕਰਨੈਲ ਸਿੰਘ ਵਾਸੀ ਕੋਟਲੀ ਸੁਰਸਿੰਘਵਾਲਾ ਥਾਣਾ ਭਿਖੀਵਿੰਡ ਜਿਲਾ ਤਰਨਤਾਰਨ,ਸੰਦੀਪ ਸਿੰਘ ਉਰਫ ਵਿੱਕੀ ਪੁੱਤਰ ਮਹਿੰਗਾ ਸਿੰਘ ਵਾਸੀ ਧੁੰਨ ਥਾਣਾ ਖਾਲੜਾ ਜਿਲਾ ਤਰਨਤਾਰਨ ਤੋਂ ਗ੍ਰਿਫਤਾਰ ਕਰਕੇ ਅਦਾਲਤ ਵਿੱਚੋ 02 ਦਿਨ ਦਾ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ। ਸਖਤੀ ਨਾਲ ਪੁੱਛਗਿਛ ਕਰਨ ਤੇ ਦਿਲਰਾਜ ਸਿੰਘ ਉਰਫ ਚੱਠੂ ਅਤੇ ਸੰਦੀਪ ਸਿੰਘ ਉਰਫ ਵਿੱਕੀ ਉਕਤਾਨ ਪਾਸੋ 02 ਦੇਸੀ ਪਿਸਟਲ ਬਰਾਮਦ ਕੀਤੇ ਗਏ।

LEAVE A REPLY

Please enter your comment!
Please enter your name here