ਹਲਕਾ ਇੰਚਾਰਜ ਕਰਨਜੀਤ ਆਹਲੀ ਵੱਲੋਂ ਭਾਜਪਾ ਨੂੰ ਹੋਰ ਮਜਬੂਤ ਕਰਦੇ ਹੋਏ ਕੀਤੀਆਂ ਨਵੀਆਂ ਨਿਯੁਕਤੀਆਂ

ਸੁਲਤਾਨਪੁਰ ਲੋਧੀ (ਦ ਸਟੈਲਰ ਨਿਊਜ਼) ਗੌਰਵ ਮੜੀਆ। ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਕਰਦੇ ਹੋਏ ਅੱਜ  ਭਾਜਪਾ ਦੇ ਹਲਕਾ ਇੰਚਾਰਜ ਕਰਨਜੀਤ ਸਿੰਘ ਆਹਲੀ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ ਵੱਲੋਂ ਪਾਰਟੀ ਹਿੱਤ ਲਈ ਅਹਿਮ ਫੈਸਲੇ ਲਏ ਗਏ ਓਥੇ ਹੀ ਮੀਟਿੰਗ ਵਿੱਚ ਸਾਰੇ ਅਹੁਦੇਦਾਰਾਂ ਦੀ ਸੈਂਹਮਤੀ ਨਾਲ ਨਵੀਆਂ ਨਿਯੁਕਤੀਆਂ ਕਰਨ ਦੀ ਪ੍ਰਵਾਨਗੀ ਦਿੱਤੀ ਅਤੇ ਨਾਲ ਹੀ ਹਲਕਾ ਇੰਚਾਰਜ ਕਰਨਜੀਤ ਸਿੰਘ ਆਹਲੀ ਵੱਲੋਂ ਦੱਸਿਆ ਕਿ ਜਲਦ ਹੀ ਰਹਿੰਦੇ ਸਰਕਲਾਂ ਦੇ ਪ੍ਰਧਾਨ ਵੀ ਨਿਯੁਕਤ ਕੀਤੇ ਜਾਣਗੇ।

Advertisements

ਇਸੇ ਦੇ  ਤਹਿਤ ਯੂਥ ਦੇ ਜਿਲ੍ਹਾ ਪ੍ਰਧਾਨ ਸਨੀ ਬੈਂਸ ਜਨਰਲ ਸਕੱਤਰ ਨਵਦੀਪ ਸਿੰਘ ਢਿੱਲੋਂ ਮੀਤ ਪ੍ਰਧਾਨ ਕਪੂਰਥਲਾ ਪ੍ਰਧਾਨ ਸਰਬਜੀਤ ਬੰਟੀ। ਨੇ ਯੂਥ ਦੀ ਨਵੀਆ ਨਿਯੁਕਤੀਆਂ ਕੀਤੀਆਂ ਅਤੇ ਹਲਕਾ ਇੰਚਾਰਜ ਆਹਲੀ ਦੀ ਮਨਜੂਰੀ ਨਾਲ ਸੁਲਤਾਨਪੁਰ ਲੋਧੀ ਦਾ ਸਰਕਲ ਪ੍ਰਧਾਨ ਵੀਨੇ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ।

ਤਲਵੰਡੀ ਚੌਧਰੀ ਤੋਂ ਸਰਕਲ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਅਤੇ ਇਸੇ ਲੜੀ ਦੇ ਤਹਿਤ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਨੂੰ  ਸਰਕਲ ਬੇਟ ਨਿਯੁਕਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਸੁਲਤਾਨਪੁਰ ਲੋਧੀ ਦੇ ਮੰਡਲ ਪ੍ਰਧਾਨ ਰਾਕੇਸ਼ ਪੂਰੀ ਜ਼ਿਲਾ ਸਕੱਤਰ ਅਸ਼ੋਕ ਕਨੌਜੀਆ ਅਤੇ ਰਾਕੇਸ਼ ਕੁਮਾਰ ਨੀਟੂ ਤੋਂ ਇਲਾਵਾ ਸੰਜੂ ਤਲਵੰਡੀ, ਗਗਨ ਮਹਾਂਬਲੀ ਪੁਰ, ਆਕਾਸ਼ ਡਡਵਿੰਡੀ, ਗੋਲਡੀ ਜਬੋਸੁਧਾਰ ਆਦਿ ਹਾਜਰ ਰਹੇ।

LEAVE A REPLY

Please enter your comment!
Please enter your name here