ਬਾਬੇ ਨਾਨਕ ਦੀ ਅਪਾਰ ਕਿਰਪਾ ਨਾਲ ਕੇਂਦਰ ਸਰਕਾਰ ਨੇ ਤਿੰਨੋ ਕਾਲੇ ਕਾਨੂੰਨ ਵਾਪਿਸ ਲਏ: ਵਿਪਨ ਖੱਸਣ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ:ਗੌਰਵ ਮੜੀਆ। ਪਿਛਲੇ ਇੱਕ ਸਾਲ ਤੋਂ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬ ਅਤੇ ਹੋਰ ਸੂਬਿਆਂ ਦੇ ਕਿਸਾਨ ਤੇ ਮਜਦੂਰ ਭਰਾਵਾਂ ਨੇ ਡੱਟ ਕੇ ਪੱਕੇ ਮੋਰਚੇ ਲਗਾਕੇ ਧਰਨਾ ਦਿੱਤਾ ਹੋਇਆ ਹੈ ਜਿਸ ਅੱਗੇ ਕੇਂਦਰ ਸਰਕਾਰ ਨੇ ਹੱਥ ਖੜੇ ਕਰਦੇ ਹੋਏ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਮੌਕੇ ਇਹ ਤਿੰਨੋ ਕਾਲੇ ਕਾਨੂੰਨ ਵਾਪਿਸ ਲੈਣ ਦਾ ਫੈਸਲਾ ਸੁਣਾਇਆ ਜੋ ਕਿ ਪੰਜਾਬ ਅਤੇ ਸਮੂਹ ਦੇਸ਼ ਵਿਦੇਸ਼ ਵਾਸੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਉਕਤ ਗੱਲਾਂ ਦਾ ਪ੍ਰਗਟਾਵਾ ਵਿਪਨ ਖੱਸਣ, ਇੰਡੀਅਨ ਓਵਰਸੀਜ਼ ਕਾਂਗਰਸ ਯੂ ਐਸ ਏ ਪੰਜਾਬ ਚੈਪਟਰ ਦੇ ਉਪ ਪ੍ਰਧਾਨ ਨੇ ਕੀਤਾ।

Advertisements

ਵਿਪਨ ਖੱਸਣ ਨੇ ਕਿਹਾ ਕਿ ਇਸ ਚਲੇ ਸੰਘਰਸ਼ ਵਿਚ ਤਕਰੀਬਨ ਕਿਸਾਨਾਂ ਦੀ ਸ਼ਹਾਦਤ ਦੀ ਬਦੋਲਤ ਸਮੂਹ ਕਿਸਾਨ ਅਤੇ ਮਜਦੂਰ ਭਰਾਵਾਂ ਦੇ ਦ੍ਰਿੜ ਨਿਸ਼ਚੇ ਅਤੇ ਪੱਕੇ ਹੋਂਸਲੇ ਨਾਲ ਕੀਤੇ ਸੰਘਰਸ਼ ਅੱਗੇ ਕੇਂਦਰ ਸਰਕਾਰ ਨੂੰ ਆਖਿਰਕਾਰ ਆਪਣੇ ਗੋਡੇ ਟੇਕਣੇ ਹੀ ਪਏ । ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੇ ਗੁਰਪੁਰਬ ਵਾਲੇ ਦਿਨ ਹੋਏ ਇਸ ਐਲਾਨ ਨੇ ਕਿਸਾਨਾਂ ਤੇ ਮਜਦੂਰਾਂ ਦੀ ਖੁਸ਼ੀ ਨੂੰ ਕਈ ਗੁਣਾਂ ਹੋਰ ਵਧਾ ਦਿੱਤਾ ਹੈ ਕੇਂਦਰ ਸਰਕਾਰ ਨੂੰ ਹੁਣ ਚਾਹੀਦਾ ਹੈ ਇਸ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਤੇ ਮਜਦੂਰਾਂ ਦੇ ਪਰਿਵਾਰਾਂ ਨੂੰ ਉੱਚਿਤ ਮੁਆਵਜਾ ਤੇ ਇੱਕ-ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ।

LEAVE A REPLY

Please enter your comment!
Please enter your name here