ਲੋਕਤੰਤਰ ਦੀ ਮਜ਼ਬੂਤੀ ਲਈ ਬਿਨਾਂ ਕਿਸੇ ਲਾਲਚ ਦੇ ਆਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ: ਬਾਵਾ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ:ਗੌਰਵ ਮੜੀਆ। ਜਿਲ੍ਹੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਣ ਅਤੇ18 ਸਾਲ ਉਮਰ ਦੇ ਨੌਜਵਾਨਾਂ ਨੂੰ ਵੋਟ ਬਣਾਉਣ ਦੇ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਫਤਰ ਕਪੂਰਥਲਾ 2 ਦੇ ਬੂਥ ਨੰਬਰ 71 ਤੇ ਬੂਥ ਨੰਬਰ 72 ਦੇ ਵੋਟਰਾਂ ਲਈ ਜਾਗਰੂਕਤਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵੋਟ ਬਣਾਉਣ,ਵੋਟ ਰੱਦ ਕਰਣ,ਵੋਟ ਟਰਾਂਸਫਰ ਕਰਣ ਜਾਂ ਵੋਟ ਵਿੱਚ ਸੰਸ਼ੋਧਨ ਕਰਨ ਦੇ ਬਾਰੇ ਵਿੱਚ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਗਈ।ਇਸ ਕੈਂਪ ਵਿਸ਼ੇਸ਼ ਤੌਰ ਤੇ ਪੁੱਜੇ ਸੀਨੀਅਰ ਕਾਂਗਰਸੀ ਆਗੂ ਰਾਜਬੀਰ ਸਿੰਘ ਬਾਵਾ ਨੇ ਕਿਹਾ ਕਿ ਲੋਕਤੰਤਰ ਵਿੱਚ ਵੋਟ ਦਾ ਵਿਸ਼ੇਸ਼ ਮਹੱਤਵ ਹੈ ਅਤੇ ਸਾਡੀ ਇੱਕ-ਇੱਕ ਵੋਟ ਬੇਹੱਦ ਕੀਮਤੀ ਹੈ। ਉਨ੍ਹਾਂਨੇ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਸਾਨੂੰ ਬਿਨਾਂ ਕਿਸੇ ਲਾਲਚ ਜਾਂ ਡਰ ਦੇ ਆਪਣੇ ਵੋਟ ਦੀ ਸਹੀ ਵਰਤੋ ਕਰਨੀ ਚਾਹੀਦੀ ਹੈ।ਉਨ੍ਹਾਂਨੇ ਦੱਸਿਆ ਕਿ 18 ਤੋਂ 21 ਸਾਲ ਦੇ ਵੋਟਰਾਂ ਦੀ ਵੋਟ ਬਣਾਉਣਾ ਲਾਜ਼ਮੀ ਹੈ। ਇਸ ਸਬੰਧੀ ਵੱਖ-ਵੱਖ ਮਾਧਿਅਮਾਂ ਦੇ ਜਰਿਏ ਵੋਟ ਬਣਾਉਣ ਦੀ ਜਾਣਕਾਰੀ ਦਿੱਤੀ ਗਈ।ਬੂਥ ਨੰਬਰ 71 ਨਰਿੰਦਰ ਸਿੰਘ ਬੀ.ਐਲ.ਓ,ਬੂਥ ਨੰਬਰ 72 ਬਲਜਿੰਦਰ ਸਿੰਘ ਬੀ.ਐਲ.ਓ ਦੇ ਵੱਲੋਂ ਦੱਸਿਆ ਗਿਆ ਕਿ ਚੋਣ ਕਮੀਸ਼ਨ ਦੀਆ ਹਿਦਾਇਤਾਂ ਮੁਤਾਬਕ ਕੈਂਪਾਂ ਦੌਰਾਨ ਪ੍ਰਾਪਤ ਹੋਣ ਵਾਲੇ ਫ਼ਾਰਮ ਨੰਬਰ 6,7,8, ਉਹ ਆਦਿ ਤੁਰੰਤ ਔਨਲਾਈਨ ਕੀਤਾ ਜਾਂਦਾ ਹੈ।

Advertisements

ਵੋਟ ਬਣਾਉਣ ਅਤੇ ਸਹੀ ਵਰਤੋਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਗਰੁਡਾ ਐਪ ਦੀ ਮਦਦ ਨਾਲ ਇਹ ਸਾਰਾ ਕੰਮ ਆਸਾਨ ਅਤੇ ਸਰਲ ਹੋਣ ਨਾਲ ਵੋਟਰ ਕਾਰਡ ਵਿੱਚ ਨਾਮ ਜਾ ਰਿਸ਼ਤੇਦਾਰ ਦੇ ਨਾਮ ਦੇ ਨਾਲ ਸੰਬੰਧਿਤ ਹੋਣ ਵਾਲਿਆਂ ਗਲਤੀਆਂ ਨਾ ਦੇ ਬਰਾਬਰ ਰਹਿ ਗਈਆਂ ਹਨ।ਰਾਜਬੀਰ ਸਿੰਘ ਬਾਵਾ ਨੇ 18 ਸਾਲ ਦੀ ਉਮਰ ਪੂਰੀ ਕਰਣ ਵਾਲੇ ਹਰ ਵਿਅਕਤੀ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਦੇ ਹੋਏ ਲਾਇਕ ਉਮੀਦਵਾਰਾਂ ਨੂੰ ਵੋਟਾਂ ਸਬੰਧੀ ਜਰੁਰੀ ਫ਼ਾਰਮ ਭਰਕੇ ਦਸਤਾਵੇਜ਼ ਦੇ ਜਰਿਏ ਵੋਟ ਬਣਾਉਣ ਦੀ ਪਰਿਕ੍ਰੀਆ ਨੂੰ ਅਮਲੀ ਜਾਮਾ ਪੁਆਉਣ ਲਈ ਕਿਹਾ।ਇਸ ਜਾਗਰੂਕਤਾ ਕੈਂਪ ਵਿੱਚ 18 ਤੋਂ 21 ਸਾਲ ਦੇ ਨਵੇਂ ਵੋਟਰਾਂ ਦੀ ਵੋਟ ਬਣਾਉਣ ਅਤੇ ਵੋਟ ਪਾਉਣ ਦੀ ਅਹਮਿਅਤ ਦੱਸਦੇ ਹੋਏ ਉਨ੍ਹਾਂਨੂੰ ਉਤਸ਼ਾਹਿਤ ਕੀਤਾ ਗਿਆ।ਜਿਨ੍ਹਾਂ ਨੌਜਵਾਨਾਂ ਦੀ ਉਮਰ ਇੱਕ ਜਨਵਰੀ 2022 ਤੱਕ 18 ਸਾਲ ਦੀ ਹੋਵੇਗੀ,ਉਹ ਵੀ ਇੱਕ ਨਵੰਬਰ ਤੋਂ 30 ਨਵੰਬਰ ਤੱਕ ਫ਼ਾਰਮ ਭਰ ਸੱਕਦੇ ਹਨ।ਕੈਂਪ ਵਿੱਚ ਲੋਕਾਂ ਨੂੰ ਹੇਲਪਲਾਇਨ ਨੰਬਰ 1950 ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵੋਟ ਬਣਾਉਣ ਜਾਂ ਉਸ ਵਿੱਚ ਸੰਸ਼ੋਧਨ ਕਰਣ ਜਾਂ ਕਿਸੇ ਪ੍ਰਕਾਰ ਦੀ ਸ਼ਿਕਾਇਤ ਲਈ ਉਕਤ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।ਹਰ ਬੂਥ ਦੇ ਬਾਹਰ ਬੀ.ਐਲ.ਓ,ਅਤੇ ਸੁਪਰਵਾਇਜਰ ਦਾ ਨੰਬਰ ਅੰਕਿਤ ਹੈ।ਲੋੜ ਪੈਣ ਤੇ ਉਨ੍ਹਾਂ ਨੰਬਰਾਂ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਵੋਟਰ ਹੇਲਪਲਾਇਨ ਐਪ ਜਾਂ ਐਨਵੀਐਸਪੀ ਪੋਰਟਲ ਦੀ ਸਹਾਇਤਾ ਨਾਲ ਵੋਟ ਬਣਾਉਣ ਲਈ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਮੈਨੇਜਰ ਖਰੇਤੀ ਲਾਲ,ਯੋਗੇਸ਼ ਸੋਨੀ,ਦੀਪਕ ਚਾਵਲਾ,ਹਰਮੋਹਨ ਸਿੰਘ,ਐਡਵੋਕੇਟ ਸੁਨੀਲ ਕੁਮਾਰ,ਇੰਦਰਪਾਲ ਮਨਚੰਦਾ,ਪ੍ਰਕਾਸ਼ ਸਿੰਘ ਰਾਜਪੂਤ,ਸੁਖਵਿੰਦਰ ਹੈਪੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here