8 ਕੌਂਸਲਰਾਂ ਨੇ ਆਪਣੇ ਪਦ ਤੋਂ ਅਸਤੀਫ਼ਾ ਦੇ ਕੇ ਉਪ ਮੰਡਲ ਮੈਜਿਸਟਰੇਟ ਕੋਲ ਲਗਾਈ ਤਲਵਾੜਾ ਨਗਰ ਪੰਚਾਇਤ ਭੰਗ ਕਰਨ ਦੀ ਗੁਹਾਰ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ:ਗੌਰਵ ਮੜੀਆ। ਤਲਵਾੜਾ ਨਗਰ ਤੋਂ ਦੂਰ-ਦਰਾਜ਼ ਕਿਸੀ ਅਣਪਛਾਤੀ ਜਗ੍ਹਾ ਸ਼ਾਮ ਤੋਂ ਦੇਰ ਰਾਤ ਤਕ ਚਲੀ ਤਲਵਾੜਾ ਨਗਰ ਪੰਚਾਇਤ ਦੇ ਅੱਠ ਨਗਰ ਕੌਂਸਲਰਾਂ ਦੀ ਮੀਟਿੰਗ ਤੋਂ ਬਾਅਦ ਸਾਰੇ ਕੌਂਸਲਰਾਂ ਨੇ ਨਗਰ ਪੰਚਾਇਤ ਤਲਵਾੜਾ ਦੀ ਪ੍ਰਧਾਨ ਮੋਨਿਕਾ ਸ਼ਰਮਾ ਦੀ ਅਯੋਗ ਲੀਡਰਸ਼ਿਪ ਦੇ ਜਨ ਹਿਤਾਂ ਖਿਲਾਫ਼ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆ ਆਪਣੇ ਆਪਣੇ ਕੌਂਸਲਰ ਪਦ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਉਪਮੰਡਲ ਮੈਜਿਸਟਰੇਟ ਤੋਂ ਤਲਵਾੜਾ ਨਗਰ ਪੰਚਾਇਤ ਨੂੰ ਭੰਗ ਕਰਨ ਦੀ ਗੁਹਾਰ ਲਗਾਈ। ਇੱਕ ਵੀਡੀਉ ਸਾਂਝਾਂ ਕਰਦਿਆਂ ਤਲਵਾੜਾ ਦੇ ਅੱਠ ਕੌਂਸਲਰਾਂ ਵਿਕਾਸ ਗੋਗਾ,ਮੁਨੀਸ਼ ਚੱਢਾ,ਦੀਪਕ ਅਰੋੜਾ,ਤਰਨਜੀਤ ਬੌਬੀ,ਸੁਮਨ ਦੁਆ ,ਸ਼ੈਲੀ,ਪਰਮਿੰਦਰ ਕੌਰ ਅਤੇ ਸੁਰਿੰਦਰ ਕੌਰ ਨੇ ਕਿਹਾ ਕਿ ਵਾਰ-ਵਾਰ ਕਹਿਣ ਤੋਂ ਬਾਵਜੂਦ ਵੀ ਪ੍ਰਧਾਨ ਮੋਨਿਕਾ ਸ਼ਰਮਾ ਨੇ ਆਪਣਾ ਅਸਤੀਫ਼ਾ ਨਹੀਂ ਦਿੱਤਾ ਇਸ ਕਰਕੇ ਸਾਰੇ ਕੌਂਸਲਰ ਆਪਣੇ ਪਦ ਤੋਂ ਅਸਤੀਫ਼ਾ ਦੇ ਕੇ ਨਗਰ ਪੰਚਾਇਤ ਤਲਵਾੜਾ ਨੂੰ ਭੰਗ ਕਰਨ ਦੀ ਮੰਗ ਕਰਦੇ ਹਨ ।

Advertisements

ਧਿਆਨ ਦੇਣ ਯੋਗ ਗੱਲ ਇਹ ਹੈਂ ਕਿ ਨਗਰ ਪੰਚਾਇਤ ਤਲਵਾੜਾ ਦੇ ਕੁਲ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਦੇ 11 ਉੱਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ, ਜਿਹਨਾ ਵਿਚੋਂ ਇਕ ਸੀਟ ਤੇ ਆਜਾਦ ਉਮੀਦਵਾਰ ਪਵਨ ਸ਼ਰਮਾ ਤੇ ਇੱਕ ਸੀਟ ਤੇ ਬੀਜੇਪੀ ਦੀ ਉਮੀਦਵਾਰ ਸੁਨੀਤਾ ਦੇਵੀ ਨੇ ਜਿੱਤ ਪ੍ਰਾਪਤ ਕੀਤੀ ਸੀ। ਕਾਂਗਰਸ ਦੇ ਚੁਣਾਵ ਚਿੰਨ੍ਹ ਤੋਂ ਲੜੇ 11 ਜੇਤੂ ਕੌਂਸਲਰਾਂ ਵਿਚੋਂ ਅੱਠ ਉੱਮੀਦਵਾਰਾਂ ਦੇ ਤਿਆਗ ਪੱਤਰ ਦੇਣ ਤੋਂ ਬਾਅਦ ਨਗਰ ਪੰਚਾਇਤ ਤਲਵਾੜਾ ਦੀ ਕਮੇਟੀ ਦਾ ਭੰਗ ਹੋਣਾ ਤੈਅ ਹੈ ਅਤੇ ਨਾ ਰਹੇਗੀ ਕਮੇਟੀ ਅਤੇ ਨਾ ਰਹੇਗੀ ਮੋਨਿਕਾ ਸ਼ਰਮਾ ਪ੍ਰਧਾਨ । ਹੁਣ ਦਿਲਚਸਪ ਗੱਲ ਇਹ ਹੈ ਕਿ ਦੁਆਰਾ ਚੋਣਾਂ ਹੋਣ ਤੇ ਇਹ ਉਮੀਦਵਾਰ ਆਜਾਦ ਚੁਣਾਵ ਲੜਨਗੇ ਜ਼ਾਂ ਫੇਰ ਕਿਸੀ ਹੋਰ ਰਾਜਨੀਤਿਕ ਦਲ ਦੀ ਟਿਕਟ ਤੋਂ ਚੁਣਾਵ ਲੜਨਗੇ । ਪਰ ਸਿੱਟੇ ਵਜੋਂ ਫ਼ਿਲਹਾਲ ਇਹ ਕਿਹਾ ਜਾ ਸਕਦਾ ਹੈ ਕਿ ਮੋਨਿਕਾ ਸ਼ਰਮਾ ਨੂੰ ਅੱਠ ਕੌਂਸਲਰਾਂ ਦੇ ਹਿਤਾਂ ਅਤੇ ਜਨਤਾ ਦੇ ਹਿੱਤਾਂ ਨੂੰ ਮੁੱਖ ਰਖਦੇ ਆਪਣੇ ਪਦ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਪਰ ਪ੍ਰਧਾਨ ਦੇ ਕੁਰਸੀ ਤੇ ਬਣੇ ਰਹਿਣ ਦੇ ਲਾਲਚ ਨੇ ਕਾਂਗਰਸ ਪਾਰਟੀ ਨੂੰ 2022 ਦੀਆਂ ਚੋਣਾਂ ਤੋਂ ਪਹਿਲਾਂ ਬਹੁਤ ਵੱਡਾ ਝਟਕਾ ਦਿੱਤਾ ਹੈ ।

LEAVE A REPLY

Please enter your comment!
Please enter your name here