ਮੁੱਖ ਮੰਤਰੀ ਚੰਨੀ ਲਾਰੇ ਅਤੇ ਵਾਅਦੇ ਵੱਡੇ-ਵੱਡੇ ਕਰ ਰਹੇ ਹਨ ਪੂਰਾ ਕੋਈ ਨਹੀਂ ਕੀਤਾ: ਦਵਿੰਦਰ ਸਰੋਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿਤੀ 25-11-2021 ਨੂੰ ਸਮਾਜ ਭਲਾਈ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਦਵਿੰਦਰ ਕੁਮਾਰ ਸਰੋਆ ਜੀ ਨੇ ਪੰਜਾਬ ਸਰਕਾਰ ਚੰਨੀ ਕਾਂਗਰਸ ਦੀ ਨਿਖੇਦੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਲਾਰੇ ਅਤੇ ਵਾਅਦੇ ਵੱਡੇ-ਵੱਡੇ ਕਰ ਰਹੇ ਹਨ ਪੂਰਾ ਕੋਈ ਨਹੀਂ ਕੀਤਾ। ਬਿਜਲੀ ਦੇ ਬਿਲ ਵੀ ਪਹਿਲਾਂ ਦੀ ਤਰ੍ਹਾਂ ਦੁਗਣੇ ਤਿਗਣੇ ਕਰਕੇ ਆਏ ਹਨ। ਐਸ.ਸੀ. ਬੱਚੀਆਂ ਦੇ ਸਕਾਲਰਸ਼ਿਪ ਵਜੀਫਿਆਂ ਦਾ ਘੁਟਾਲਾ ਤਾਂ ਬਹੁਤ ਹੋ ਗਿਆ ਪਰ ਬੱਚੀਆਂ ਨੂੰ ਵਜੀਫੇ ਨਹੀ ਮਿਲੇ। ਇਸੇ ਤਰ੍ਹਾਂ ਅਧਿਆਪਕਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ। 24 ਨਵੰਬਰ ਨੂੰ ਜੋ ਕਾਂਗਰਸ ਸਰਕਾਰ ਨੇ ਆਧਿਆਪਕਾਂ ਤੇ ਲਾਠੀਚਾਰਜ ਕਰਵਾਇਆ, ਬੜੇ ਦੁੱਖ ਦੀ ਗੱਲ ਹੈ ਕਿ ਪੁਲਿਸ, ਕਾਂਗਰਸ ਸਰਕਾਰ ਨੇ ਸਿੱਖੀ ਦੀ ਦਸਤਾਰ ਦਾ ਵੀ ਇੱਜ਼ਤ ਸਨਮਾਨ ਨਹੀਂ ਕੀਤਾ। ਅਧਿਆਪਕਾਂ ਦੀਆਂ ਪੱਗਾ ਤੱਕ ਲਾ ਦਿੱਤੀਆਂ ਨਾਲ ਹੀ ਲੇਡੀ ਅਧਿਆਪਕਾਂ ਦੀ ਵੀ ਬੜੀ ਬੇ-ਕਦਰੀ ਕੀਤੀ। ਇਥੋਂ ਇਹ ਸਾਬਤ ਹੁੰਦਾ ਹੈ ਕਿ ਹੈ ਕਾਂਗਰਸ ਸਰਕਾਰ ਦਾ ਮੁੱਖ ਮੰਤਰੀ ਬਦਲਣ ਨਾਲ ਦੇਸ਼ ਦੀ ਨੁਹਾਰ ਤਾਂ ਨਹੀਂ ਬਦਲੀ।

Advertisements

ਬੇਰੁਜ਼ਗਾਰੀ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ, ਧੱਕਾ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ। ਇਹ ਤਾਂ ਉਹ ਗੱਲ ਹੋਈ ‘ਗੱਲੀ ਬਾਤੀ ਮੈਂ ਬੜੀ ਕਰਤੂਰੀ, ਮੇਰੀ ਭੈਣ ਬੜੀ` ਪਹਿਲਾਂ ਕੈਪਟਨ ਨੇ ਨਹੀਂ ਸੁਣੀ ਹੁਣ ਚੰਨੀ ਸਾਹਿਬ ਇਕ ਪਾਸੇ ਪਟਿਆਲੇ ਵਿੱਚ ਸਨਮਾਨ ਕਰਵਾ ਰਹੇ ਸਨ ਦੂਜੇ ਜੋ ਦੇਸ਼ ਦਾ ਭਵਿੱਖ ਬਣਾਉਣ ਵਿੱਚ ਇਕ ਨੰਬਰ ਤੇ ਹੁੰਦੇ ਹਨ।ਅਧਿਆਪਕਾਂ ਤੇ ਲਾਠੀਚਾਰਜ ਕਰਵਾਇਆ ਗਿਆ। ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਨੇ ਕਿਹਾ ਸੀ ਪੜੋ ਬੜੋ ਸੰਘਰਸ਼ ਕਰੋ। ਪੜਨ ਦਾ ਮਤਲਬ ਗਿਆਨ ਵਾਜੋ ਵਧੋ। ਕਾਂਗਰਸ ਸਰਕਾਰ ਨੇ ਜੋ ਅਧਿਆਪਕ ਗਿਆਨ ਦਿੰਦੇ ਹਨ, ਬੱਚੀਆਂ ਦਾ ਭਵਿੱਖ ਉਜਵੱਲ ਕਰਦੇ ਹਨ ਉਹਨਾਂ ਤੇ ਲਾਠੀਚਾਰਜ ਕਰਵਾ ਕੇ ਬਹੁਤ ਹੀ ਮੰਦ ਭਾਗਾ ਕੰਮ ਕੀਤਾ। ਅਧਿਆਪਕਾਂ ਤੇ ਲਾਠੀਚਾਰਜ ਕਰਨਾ ਮਤਲੱਬ ਦੇ ਭਵਿੱਖ ਤੇ ਲਾਠੀ ਮਾਰਨਾ ਹੈ। ਦਵਿੰਦਰ ਕੁਮਾਰ ਸਰੋਆ ਜੀ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੇ ਘਰ-2 ਨੌਕਰੀ  ਦੇਣ ਲਈ ਕਿਹਾ ਸੀ ਪਜ ਸੜਕਾ ਤੇ ਬੈਠੇ ਹਨ ਉਹਨਾਂ ਦਾ ਤਾਂ ਖਿਆਲ ਕਰੋ। ਨਹੀਂ ਤਾਂ ਸਮਾਂ ਆ ਹੀ ਗਿਆ ਹੈ ਸਰਾਰ ਜੀ ਜਵਾਬ ਤੁਹਾਨੂੰ ਖੁਦ ਹੀ ਮਿਲ ਜਾਵੇਗਾ। ਇਸ ਸਮੇਂ ਸਮਾਜ ਭਲਾਈ ਮੋਰਚਾ ਦੇ ਜ਼ਿਲ੍ਹਾ ਚੇਅਰਮੈਨ ਸੰਜੀਵ ਕੁਮਾਰ, ਸੋਨੂੰ ਬਾਬਾ ਜੀ, ਮਲਕੀਤ ਸਿੰਘ, ਮਿੰਟੂ ਤਾਜੋਵਾਲ, ਹਰਸ਼ ਮਾਹਿਲਪੁਰ, ਤਰਸੇਮ ਸਿੰਘ ਆਦਿ ਹਾਜ਼ਰ ਸਨ।  

LEAVE A REPLY

Please enter your comment!
Please enter your name here