ਪਾਕਿਸਤਾਨ ਦੇ ਵਿਦਿਆਰਥੀ ਨੇ ਭੇਜੀ ਸੀ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਈਮੇਲ

ਦਿੱਲੀ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ। ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਈਮੇਲ ਦਾ ਭੇਤ ਸੁਲਝਾ ਲਿਆ ਹੈ। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਧਮਕੀ ਭਰੀ ਈਮੇਲ ਉਨ੍ਹਾਂ ਨੂੰ ਪਾਕਿਸਤਾਨ ਦੇ ਵਿਦਿਆਰਥੀ ਨੇ ਭੇਜੀ ਸੀ। ਦੱਸ ਦੇਈਏ ਕਿ ਗੰਭੀਰ ਨੂੰ ਦੋ ਮੇਲ ਭੇਜੇ ਗਏ ਸਨ, ਜਿਸ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਕਿਹਾ ਗਿਆ ਸੀ ਕਿ ਉਸ ਨੂੰ ਇਹ ਦੋਵੇਂ ਧਮਕੀਆਂ ਆਈਐਸਆਈਐਸ ਕਸ਼ਮੀਰ ਤੋਂ ਮਿਲੀਆਂ ਸਨ। ਇਸ ਧਮਕੀ ਤੋਂ ਬਾਅਦ ਗੰਭੀਰ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਸੀ।

Advertisements

ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਗੰਭੀਰ ਨੂੰ ਦੋਵੇਂ ਈਮੇਲਾਂ ਪਾਕਿਸਤਾਨ ਦੇ ਕਰਾਚੀ ਤੋਂ ਕੀਤੀਆਂ ਗਈਆਂ ਸਨ। ਇਹ ਮੇਲ ਉਸ ਨੂੰ ਸ਼ਾਹਿਦ ਹਾਮਿਦ ਨਾਂ ਦੇ ਵਿਅਕਤੀ ਨੇ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਹੈ। ਅਤੇ ਉਹ ਸਿੰਧ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਗੰਭੀਰ ਨੂੰ ਭੇਜਣ ਤੋਂ ਪਹਿਲਾਂ ਈ-ਮੇਲ ‘ਚ ਲਿਖਿਆ ਸੀ, ‘ਅਸੀਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ। ਦੂਜੇ ਈ-ਮੇਲ ‘ਚ ਗੰਭੀਰ ਦੇ ਘਰ ਦੇ ਬਾਹਰ ਤੋਂ ਇਕ ਵੀਡੀਓ ਵੀ ਭੇਜਿਆ ਗਿਆ ਅਤੇ ਲਿਖਿਆ ਗਿਆ, ‘ਅਸੀਂ ਤੁਹਾਨੂੰ ਮਾਰਨਾ ਚਾਹੁੰਦੇ ਸੀ, ਪਰ ਤੁਸੀਂ ਕੱਲ੍ਹ ਬਚ ਗਏ। ਜੇਕਰ ਤੁਸੀਂ ਆਪਣੀ ਜਾਨ ਅਤੇ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਰਾਜਨੀਤੀ ਅਤੇ ਕਸ਼ਮੀਰ ਮੁੱਦੇ ਤੋਂ ਦੂਰ ਰਹੋ।

LEAVE A REPLY

Please enter your comment!
Please enter your name here