30 ਲੀਟਰ ਲਾਹਨ, 5 ਬੋਤਲਾਂ ਸ਼ਰਾਬ ਅਤੇ ਚਾਲੂ ਭੱਠੀ ਬਰਾਮਦ, ਜਾਂਚ ਜਾਰੀ


ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਜੀ ਅਤੇ ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜ਼ਪੁਰ ਰੇਂਜ, ਫਿਰੋਜ਼ਪੁਰ ਜੀ ਵੱਲੋ ਜਾਰੀ ਹੁਕਮਾਂ ਮੁਤਾਬਿਕ ਮਾੜੇ ਅਨਸਰਾਂ ਅਤੇ ਡਰੱਗ ਸਮੱਗਲਰਾਂ ਖਿਲਾਫ਼ ਵਿੱਡੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਹਰਮਨਦੀਪ ਸਿੰਘ ਹਾਂਸ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਤਹਿਤ ਨਸ਼ੇ ਵਿਰੁੱਧ ਚਲਾਏ ਗਏ ਸਪੈਸ਼ਲ ਅਭਿਆਨ ਤਹਿਤ ਜਿਲ੍ਹਾ ਫਿਰੋਜ਼ਪੁਰ ਦੇ ਸ਼੍ਰੀ ਜਗਦੀਸ਼ ਕੁਮਾਰ ,ਪੀ.ਪੀ.ਐਸ ਡੀ.ਐਸ.ਪੀ(ਡੀ), ਸ਼੍ਰੀ ਸਤਵਿੰਦਰ ਸਿੰਘ ਵਿਰਕ ,ਪੀ.ਪੀ.ਐਸ ਡੀ.ਐਸ.ਪੀ(ਫਿਰੋਜ਼ਪੁਰ ਸਿਟੀ), ਮੁੱਖ ਅਫਸਰ ਆਰਿਫ ਕੇ, ਮੁੱਖ ਅਫਸਰ ਸਿਟੀ ਫਿਰੋਜ਼ਪੁਰ, ਮੁੱਖ ਅਫਸਰ ਸਦਰ ਫਿਰੋਜ਼ਪੁਰ, ਮੁੱਖ ਅਫਸਰ ਕੈਂਟ, ਇੰਚਾਰਜ ਪੀ.ਓ ਸਟਾਫ ਅਤੇ ਇੰਚਾਰਜ ਈ.ਓ.ਵਿੰਗ ਸਮੇਤ 100 ਦੇ ਕਰੀਬ ਪੁਲਿਸ ਕਰਮਚਾਰੀਆਂ ਨੇ ਪਿੰਡ ਮਸਤੇ ਕੇ, ਗੁਲਾਮੀ ਵਾਲਾ, ਮੁੱਠਿਆ ਵਾਲੀ ਅਤੇ ਬਸਤੀ ਰਾਮ ਲਾਲ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਸੀਲ ਕਰਕੇ ਮਾੜੇ ਅਨਸਰਾਂ ਅਤੇ ਸ਼ੱਕੀ ਅਨਸਰਾਂ ਦੇ ਘਰ-ਘਰ ਦੀ ਤਲਾਸ਼ੀ ਕੀਤੀ ਗਈ ।

Advertisements

ਤਲਾਸ਼ੀ ਦੇ ਦੌਰਾਨ ਬਸਤੀ ਰਾਮ ਲਾਲ ਤੋਂ ਮੌਕੇ ਪਰ 30 ਲੀਟਰ ਲਾਹਨ, 05 ਬੋਤਲਾਂ ਸ਼ਰਾਬ ਅਤੇ ਚਾਲੂ ਭੱਠੀ ਬ੍ਰਾਮਦ ਕੀਤੀ। ਦੋਸ਼ੀ ਮਹਾਂਵੀਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਬਸਤੀ ਰਾਮ ਲਾਲ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਗਿਆ ਅਤੇ ਉਸ ਦੇ ਖਿਲਾਫ ਮੁੱਕਦਮਾ ਨੰਬਰ 70 ਮਿਤੀ 29-11-2021 ਅਧ 61/1/14 ਐਕਸਾਇਜ ਐਕਟ ਥਾਣਾ ਆਰਿਫ ਕੇ ਵਿਖੇ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here