ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਖੋਲ਼੍ਹਣ ਦੇ ਸ਼ਡਿਊਲ ਵਿੱਚ ਵਾਧਾ, ਵਿੱਦਿਅਕ ਸੰਸਥਾਵਾਂ 7 ਦਸੰਬਰ ਤੱਕ ਮੁਕੰਮਲ ਕੇਸ ਕਰਾ ਸਕਣਗੀਆਂ ਜਮ੍ਹਾ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਅਤੇ ਓ.ਬੀ.ਸੀ. ਵਿਦਿਆਰਥੀਆਂ ਨੂੰ 2021-22 ਲਈ ਸ਼ੁਰੂ ਕੀਤੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਖੋਲ਼੍ਹਣ ਅਤੇ ਇਸ ਦੇ ਸ਼ਡਿਊਲ ਵਿੱਚ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 2021-22 ਦੇ ਯੋਗ ਅਨੁਸੂਚਿਤ ਜਾਤੀ/ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਾ ਲਾਭ ਲੈਣ ਲਈ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ 4 ਨਵੰਬਰ 2021 ਨੂੰ ਖੋਲ੍ਹਿਆ ਗਿਆ ਸੀ, ਜਿਸ ਦਾ ਰਿਵਾਈਜ਼ਡ ਐਕਟੀਵਿਟੀ ਸ਼ਡਿਊਲ ਵੱਖ-ਵੱਖ ਪੱਧਰ ‘ਤੇ ਡੀਲ ਕਰਨ ਲਈ ਤਰੀਕਾਂ ਨਿਸ਼ਚਿਤ ਕੀਤੀਆਂ ਗਈਆਂ ਹਨ।

Advertisements

ਉਨ੍ਹਾਂ ਦੱਸਿਆ ਕਿ ਵਿੱਦਿਅਕ ਸੰਸਥਾਵਾਂ ਵੱਲੋਂ ਸੋਧ ਉਪਰੰਤ ਨਵੇਂ ਅਤੇ ਨਵਿਆਉਣਯੋਗ ਕੇਸਾਂ ਨੂੰ ਸਮਰੱਥ ਅਥਾਰਟੀ ਕੋਲ ਪ੍ਰਵਾਨਗੀ ਲਈ 7 ਦਸੰਬਰ ਤੱਕ ਭੇਜਿਆ ਜਾ ਸਕਦਾ ਹੈ। ਇਸੇ ਤਰ੍ਹਾਂ ਪ੍ਰਵਾਨਕਰਤਾ ਅਥਾਰਟੀ ਵੱਲੋਂ ਇਨ੍ਹਾਂ ਕੇਸਾਂ ਨੂੰ ਸਬੰਧਤ ਵਿਭਾਗ/ਪ੍ਰਵਾਨਗੀ ਵਿਭਾਗਾਂ ਕੋਲ ਵਜ਼ੀਫਿਆਂ ਲਈ ਆਨਲਾਈਨ ਤਜਵੀਜ਼ 15 ਦਸੰਬਰ ਤੱਕ ਭੇਜੀ ਜਾ ਸਕੇਗੀ ਅਤੇ ਸਬੰਧਤ ਵਿਭਾਗਾਂ ਵੱਲੋਂ ਇਨ੍ਹਾਂ ਨੂੰ ਤਜਵੀਜ਼ਾਂ ਨੂੰ ਭਲਾਈ ਵਿਭਾਗ ਕੋਲ 20 ਦਸੰਬਰ ਤੱਕ ਭੇਜਿਆ ਜਾ ਸਕੇਗਾ।

ਉਨ੍ਹਾਂ ਨੇ ਦੱਸਿਆ ਕਿ ਪੋਰਟਲ ਦੀ ਘੱਟ ਸਪੀਡ ਅਤੇ ਤਕਨੀਕੀ ਸਮੱਸਿਆਵਾਂ ਬਾਰੇ ਵੀ ਵਿਸਥਾਰਤ ਵਿਚਾਰ ਉਪਰੰਤ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਲੋੜੀਂਦੀ ਕਾਰਵਾਈ ਲਈ ਕਿਹਾ ਗਿਆ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਕੀਮ ਤਹਿਤ ਫ੍ਰੀਸ਼ਿਪ ਕਾਰਡ ਲਈ ਅਪਲਾਈ ਕਰਨ ਲਈ ਵੀ ਇਹ ਪੋਰਟਲ ਖੁੱਲ੍ਹਾ ਰੱਖਿਆ ਜਾਣ ਦੇ ਨਿਰਦੇਸ਼ ਦਿੱਤੇ।

LEAVE A REPLY

Please enter your comment!
Please enter your name here