ਜ਼ਿਲ੍ਹੇ ਵਿੱਚ ਕੋਰੋਨਾ ਦਾ 1 ਅਤੇ ਡੇਂਗੂ ਦਾ 1 ਨਵਾਂ ਪਾਜੇਟਿਵ ਮਰੀਜ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ  ਉਹਨਾਂ ਦੱਸਿਆ ਕਿ ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 2119 ਨਵੇ ਸੈਪਲ ਲੈਣ  ਨਾਲ ਅਤੇ 1656  ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ-19 ਦਾ 1 ਨਵਾਂ ਪਾਜੇਟਿਵ ਕੇਸ ਆਇਆ ਹੈ । ਉਨਾਂ ਦੱਸਿਆ ਕਿ ਹੁਣ ਤੱਕ  ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ  ਜ਼ਿਲ੍ਹੇ ਦੇ ਸੈਪਲਾਂ ਵਿੱਚੋ 28862 ਹੈ  ਅਤੇ ਬਾਹਰਲੇ ਜ਼ਿਲਿਆਂ ਤੋਂ 2089 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 30951 ਹੋ ਗਏ ਹਨ । ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ-19 ਦੇ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 965830 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 936304 ਸੈਪਲ  ਨੈਗਟਿਵ ਹਨ ।  ਜਦ ਕਿ 2462 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 993 ਹੈ । ਐਕਟਿਵ ਕੇਸਾ ਦੀ ਗਿਣਤੀ  54 ਹੈ, ਜਦ ਕਿ ਠੀਕ ਹੋਏ ਮਰੀਜਾਂ ਦੀ ਗਿਣਤੀ 29904 ਹੈ । 

Advertisements

** ਅੱਜ ਡੇਂਗੂ ਦਾ 1 ਨਵਾਂ ਪਾਜੇਟਿਵ ਮਰੀਜ-  ਸਿਵਲ ਸਰਜਨ 

 ਡੇਂਗੂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਡਾ.ਪਰਮਿੰਦਰ ਕੌਰ ਜੀ ਨੇ ਦੱਸਿਆ ਕਿ ਡੇਂਗੂ ਦੇ ਸ਼ੱਕੀ ਮਰੀਜਾ ਦੇ ਕੁੱਲ 5257  ਸੈਪਲ ਲਏ ਹਨ। ਅੱਜ ਡੇਂਗੂ ਦੇ ਸ਼ੱਕੀ ਮਰੀਜਾਂ ਦੇ ਸੈਪਲ ਲੈਣ ਨਾਲ ਡੇਂਗੂ ਦਾ 1 ਨਵਾਂ ਪਾਜੇਟਿਵ ਮਰੀਜ ਆਇਆ ਹੈ। ਕੁੱਲ ਕੇਸਾ ਦੀ ਗਿਣਤੀ 1729 ਹੈ ।

LEAVE A REPLY

Please enter your comment!
Please enter your name here