ਕਮਲੂ ਅੱਡੇ ਤੋਂ ਬੱਧਣਾਂ ਤੱਕ ਪੱਕਾ ਰੋਡ ਚਾਲੂ ਹੋਣ ਤੇ ਲੋਕਾਂ ਦੇ ਦਿਲਾਂ ਤੇ ਛਾਈ ਖ਼ੁਸ਼ੀ ਦੀ ਲਹਿਰ

ਮੁਕੇਰੀਆਂ (ਦ ਸਟੈਲਰ ਨਿਊਜ਼), ਰਿਪੋਰਟ: ਪ੍ਰਵੀਨ ਸੋਹਲ। ਹਲਕੇ ਵਿੱਚ ਪੈਂਦੇ ਪਿੰਡ ਕਮਲੁ ਅੱਡੇ ਤੋਂ ਲੈ ਕੇ ਕੱਚਾ ਰੋਡ ਜੋ ਬੱਧਣ ਤਕ ਜਾਂਦਾ ਹੈ, ਇਸ ਨੂੰ ਪੱਕਾ ਕਰਵਾਉਣ ਦੇ ਨਜ਼ਦੀਕ ਪਿੰਡਾਂ ਵਾਲਿਆਂ ਨੇ ਬਹੁਤ ਯਤਨ ਕੀਤੇ। ਕਈ ਪਾਰਟੀਆਂ ਆਈਆਂ ਕਈ ਚਲੀਆਂ ਗਈਆਂ ਪਰ ਦਿਲਾਸਿਆਂ ਨਾਲ ਹੀ ਕੰਮ ਸਾਰਿਆ, ਜਿਸ ਕਰਕੇ ਲੋਕਾਂ ਦਾ ਹੌਂਸਲਾ ਹੀ ਟੁੱਟ ਗਿਆ ਸੀ। ਪਿੰਡ ਵਾਸੀਆਂ ਨੇ ਕਾਂਗਰਸ ਵਿਧਾਇਕ ਮੈਡਮ ਇੰਦੂਬਾਲਾ ਨਾਲ ਇਸ ਰੋੜ ਬਾਰੇ ਗੱਲਬਾਤ ਕੀਤੀ ਕਿ ਇਹ ਰੋਡ ਪੱਕਾ ਹੋਣ ਤੇ ਸਾਡੀਆਂ ਬਹੁਤ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ, ਜਿਵੇਂ ਕਿ ਸਕੂਲ ਪੜ੍ਹਦੇ ਬੱਚਿਆਂ ਨੂੰ ਇਸ ਰੋਡ ਦਾ ਬਹੁਤ ਫ਼ਾਇਦਾ ਹੋਵੇਗਾ ਦੂਜਾ ਲੋਕਾਂ ਨੂੰ ਸ਼ਹਿਰ ਆਉਣ ਵਿਚ ਬਹੁਤ ਘੱਟ ਸਮਾਂ ਲੱਗੇਗਾ ਅਤੇ ਤੇਲ ਦੀ ਵੀ ਕਾਫ਼ੀ ਬੱਚਤ ਹੋਵੇਗੀ। ਜੇਕਰ ਇਸ ਮਸਲੇ ਦਾ ਸਾਡਾ ਹੱਲ ਹੋ ਗਿਆ ਤਾਂ ਪਿੰਡਾਂ ਵਾਲਿਆਂ ਨੂੰ ਬਹੁਤ ਭਾਰੀ ਰਾਹਤ ਮਿਲੇਗੀ ।

Advertisements

ਇਸ ਰੋਡ ਦੇ ਨਾਲ 14-15 ਪਿੰਡਾਂ ਨੂੰ ਬਹੁਤ ਫਾਇਦਾ ਹੋਵੇਗਾ, ਲੋਕਾਂ ਦੇ ਇਸ ਮਸਲੇ ਨੂੰ ਦੇਖਦੇ ਹੋਏ ਮੈਡਮ ਇੰਦੂਬਾਲਾ ਨੇ ਸਾਰਿਆਂ ਨੂੰ ਯਕੀਨ ਦੁਆਇਆ ਕਿ ਮੈਂ ਇਸ ਮਸਲੇ ਦਾ ਹੱਲ ਪਹਿਲ ਦੇ ਆਧਾਰ ਤੇ ਕਰਵਾਵਾਂਗੀ। ਅੱਜ ਰੋਡ ਦਾ ਕੰਮ ਚਾਲੂ ਹੁੰਦਿਆਂ ਵੇਖ ਕੇ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਜਿਸ ਕਰਕੇ ਮੈਡਮ ਦਾ ਲੋਕਾਂ ਨੇ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਪਿੰਡਾਂ ਦੇ ਸਰਪੰਚ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਰਾਮਪਾਲ ਅਤੇ (ਪੰਚ) ਮਨਜੀਤ ਸਿੰਘ, ਸੁਰਜੀਤ ਪਾਲ ਸਿੰਘ (ਜੀਤਾ),ਸੁੱਚਾ ਸਿੰਘ (ਸਾਬਕਾ ਸਰਪੰਚ), ਜਨਕ ਰਾਜ (ਅਰਥੇਵਾਲ), ਹਰਪ੍ਰੀਤ ਸਿੰਘ (ਹੈਪੀ) ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here