Wednesday, October 14, 2026
Home Latest ਸਰਕਾਰ ਵਲੋਂ 5% ਤਨਖ਼ਾਹ ਵਾਧਾ ਸਮੇਤ ਮੁਲਾਜ਼ਮ ਬਹਾਲੀ ਦੀ ਮੰਗ ਲਾਗੂ ਕਰਨ...

ਸਰਕਾਰ ਵਲੋਂ 5% ਤਨਖ਼ਾਹ ਵਾਧਾ ਸਮੇਤ ਮੁਲਾਜ਼ਮ ਬਹਾਲੀ ਦੀ ਮੰਗ ਲਾਗੂ ਕਰਨ ਦੇ ਦਿੱਤੇ ਆਦੇਸ਼: ਗੁਰਪ੍ਰੀਤ ਪੰਨੂ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬ ਰੋਡਵੇਜ਼ ਪੱਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ  ਦੀ ਪੈਨਲ ਮੀਟਿੰਗ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਜਿਸ ਵਿਚ ਮੰਨੀਆਂ ਹੋਈਆਂ ਮੰਗਾ  5% ਤਨਖ਼ਾਹ ਵਾਧਾ ਅਗਲੇ ਮਹੀਨੇ ਤੋਂ ਅਤੇ ਫਾਰਗ ਬਲੈਕਲਿਸਟ ਕਰਮਚਾਰੀਆਂ ਨੂੰ 10 ਦਿਨ ਵਿੱਚ ਬਹਾਲ ਤੇ ਸਹਿਮਤੀ ਜਤਾਉਂਦੇ ਹੋਏ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਅਤੇ ਨਜਾਇਜ਼ ਚੱਲਦੀਆਂ ਬੱਸਾਂ ਤੇ ਰੋਕ ਲਗਾਉਣ ਅਤੇ ਵਿਭਾਗ ਨੂੰ ਮੁਨਾਫ਼ੇ ਵਿੱਚ ਲਿਆਉਣ ਲਈ ਵੀ ਆਦੇਸ਼ ਦਿੱਤੇ ਗਏ।

Advertisements

ਇਸ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਦੀਆਂ ਬਾਕੀ ਮੰਗਾਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ,ਠੇਕੇਦਾਰ ਬਾਹਰ ਕੱਢ ਕੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ, ਰਿਪੋਰਟਾਂ ਤੋ ਬਹਾਲ ਅਤੇ ਨਵੇਂ ਭਰਤੀ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਇੱਕਸਾਰਤਾ ਕਰਨ ਸਮੇਤ ਬਾਕੀ ਮੰਗ ਨੂੰ ਮੁੱਖ ਮੰਤਰੀ ਪੰਜਾਬ ਨਾਲ ਹੋਣ ਵਾਲੀ 29 ਦੀ ਮੀਟਿੰਗ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।

ਇਸ ਲਈ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਹੜਤਾਲ ਪੋਸਟਪੌਨ ਕਰਦੇ ਹੋਏ ਲੋਕਾਂ ਦੀ ਸਹੂਲਤ ਅਤੇ ਮੰਨੀਆ ਮੰਗਾਂ ਲਾਗੂ ਕਰਨ ਕਾਰਨ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਜੇਕਰ ਰਹਿੰਦੀਆਂ ਮੰਗਾਂ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ

LEAVE A REPLY

Please enter your comment!
Please enter your name here